ਖੁਸ਼ਖਬਰੀ! ਹਰੀ ਝੰਡੀ ਮਿਲਣ ਤੋਂ ਬਾਅਦ ਫਿਰ ਸ਼ੁਰੂ ਹੋਇਆ ਆਕਸਫੋਰਡ ਦੀ ਕੋਰੋਨਾ ਵੈਕਸੀਨ ਦਾ ਟ੍ਰਾਇਲ

09/12/2020 10:35:27 PM

ਲੰਡਨ (ਰਾਜਵੀਰ ਸਮਰਾ)—ਦਵਾਈ ਕੰਪਨੀ ਐਸਟ੍ਰਾਜੇਨੇਕਾ (AstraZeneca) ਨੇ ਸ਼ਨੀਵਾਰ ਨੂੰ ਕਿਹਾ ਕਿ ਬਿ੍ਰਟਿਸ਼ ਰੈਗੂਲੇਟਰ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਸ ਨੇ ਕੋਵਿਡ-19 (Corona Vaccine) ਦਾ ਮਨੁੱਖੀ ਪ੍ਰੀਖਣ ਇਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਇਕ ਵਾਲੰਟੀਅਰ ਦੇ ਬੀਮਾਰ ਪੈਣ ਕਾਰਣ ਇਸ ਨੂੰ ਵਿਚਾਲੇ ਹੀ ਰੋਕਣਾ ਪਿਆ ਸੀ। ਇਸ ਤੋਂ ਬਾਅਦ ਭਾਰਤ ਵੀ ਇਸ ਵੈਕਸੀਨ ਦੇ ਟ੍ਰਾਇਲ ’ਤੇ ਰੋਕ ਲੱਗਾ ਦਿੱਤੀ ਗਈ ਸੀ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਐਸਟ੍ਰਾਜੇਨੇਕਾ ਆਕਸਫੋਰਡ ਕੋਰੋਨਾ ਵਾਇਰਸ ਵੈਕਸੀਨ AZD1222 ਦਾ ਕਲੀਨਿਕਲ ਟ੍ਰਾਇਲ ਬਿ੍ਰਟੇਨ ’ਚ ਇਕ ਵਾਰ ਫਿਰ ਸ਼ੁਰੂ ਕਰ ਦਿੱਤਾ ਗਿਆ ਹੈ। ਮੈਡੀਸਿਨ ਹੈਲਥ ਰੈਗੂਲੇਟਰੀ ਅਥਾਰਿਟੀ (MHRA) ਨੇ ਇਸ ਦੇ ਸੇਫ ਹੋਣ ਦੀ ਪੁਸ਼ਟੀ ਕੀਤੀ ਹੈ।

ਐਸਟ੍ਰਾਜੇਨੇਕਾ ਨੇ ਬਿ੍ਰਟੇਨ ’ਚ ਆਪਣੇ ਅੰਤਿਮ ਫੇਜ਼ ਦੇ ਟ੍ਰਾਇਲ ਦੌਰਾਨ ਮਨੁੱਖੀ ਖ੍ਰੀਖਣ ’ਚ ਸ਼ਾਮਲ ਇਕ ਵਾਲੰਟੀਅਰ ਦੇ ਬੀਮਾਰ ਪੈਣ ’ਤੇ ਅੱਗੇ ਦੇ ਟ੍ਰਾਇਲ ’ਤੇ ਰੋਕ ਲੱਗਾ ਦਿੱਤੀ ਸੀ। ਹਾਲਾਂਕਿ, ਭਾਰਤ ’ਚ ਆਕਸਫੋਰਡ ਵੈਕਸੀਨ ਦੇ ਟ੍ਰਾਇਲ ’ਚ ਕਿਸੇ ਵੀ ਵਾਲੰਟੀਅਰ ’ਤੇ ਇਸ ਦਾ ਮਾੜਾ ਪ੍ਰਭਾਵ ਨਹੀਂ ਪਿਆ ਹੈ। ਦੂਜੇ ਫੇਜ਼ ਦੇ ਟ੍ਰਾਇਲ ’ਚ 100 ਤੋਂ ਜ਼ਿਆਦਾ ਵਾਲੰਟੀਅਰਸ ਨੂੰ ਵੈਕਸੀਨ ਦਿੱਤੀ ਗਈ ਸੀ ਪਰ ਇਕ ਹਫਤਾ ਪੂਰਾ ਹੋ ਜਾਣ ਤੋਂ ਬਾਅਦ ਵੀ ਇਨ੍ਹਾਂ ’ਤੇ ਕੋਈ ਗਲਤ ਰਿਏਕਸ਼ਨ ਨਹੀਂ ਦੇਖਿਆ ਗਿਆ ਹੈ।

ਐਸਟ੍ਰੇਜੇਨਿਕਾ ਵੱਲੋਂ ਬਿ੍ਰਟੇਨ ’ਚ ਆਕਸਫੋਰਡ ਦੀ ਕੋਰੋਨਾ ਵੈਕਸੀਨ ਦੇ ਟ੍ਰਾਇਲ ’ਤੇ ਰੋਕ ਲਗਾਉਣ ਤੋਂ ਬਾਅਦ ਵੀ ਇਸ ਵੈਕਸੀਨ ਨੂੰ ਤਿਆਰ ਕਰ ਰਹੀ ਸੀਰਮ ਇੰਸਟੀਚਿਊਟ ਨੇ ਟ੍ਰਾਇਲ ਨੂੰ ਫਿਲਹਾਲ ਰੋਕਣ ਦਾ ਐਲਾਨ ਕਰ ਦਿੱਤਾ ਸੀ। ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ (ਡੀ.ਸੀ.ਜੀ.ਆਈ.) ਵੱਲੋਂ ਕਾਰਣ ਦੱਸੋ ਨੋਟਿਸ ਮਿਲਣ ਤੋਂ ਬਾਅਦ ਭਾਰਤੀ ਦਵਾਈ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਨੇ ਕਿਹਾ ਕਿ ਉਹ ਦੇਸ਼ ’ਚ ਕੋਵਿਡ-19 ਵੈਕਸੀਨ ਦੇ ਟ੍ਰਾਇਲ ਨੂੰ ਰੋਕ ਰਹੀ ਹੈ। ਸੀਰਮ ਇੰਸਟੀਚਿਊਟ ਭਾਰਤ ’ਚ ਆਕਸਫੋਰਡ ਯੂਨੀਵਰਸਿਟੀ ਦੇ ਕੋਵਿਡਸ਼ੀਲ ਵੈਕਸੀਨ ਨੂੰ ਬਿ੍ਰਟੇਨ ਦੀ ਐਸਟੇ੍ਰੇਜੇਨਿਕਾ ਨਾਲ ਤਿਆਰ ਕਰ ਰਹੀ ਹੈ।

Karan Kumar

This news is Content Editor Karan Kumar