ਟੇਸਲਾ ਕੰਪਨੀ ਤਿਆਰ ਕਰ ਰਹੀ ਹੈ ਦੁਨੀਆ ਦੀ ਸਭ ਤੋਂ ਵੱਡੀ ਬੈਟਰੀ

08/27/2017 4:45:47 PM

ਮੈਲਬੌਰਨ— ਆਸਟ੍ਰੇਲੀਆ ਜਲਦੀ ਹੀ ਦੁਨੀਆ ਦੀ ਸਭ ਤੋਂ ਵੱਡੀ ਲੀਥੀਅਮ ਆਇਨ ਬੈਟਰੀ ਦਾ ਮਾਲਕ ਬਨਣ ਜਾ ਰਿਹਾ ਹੈ। ਇਲੈਕਟ੍ਰਿਕ ਕਾਰ ਫਰਮ ਟੇਸਲਾ ਇਸ ਬੈਟਰੀ ਨੂੰ ਬਣਾਉਣ ਦਾ ਕੰਮ ਰਹੀ ਹੈ। ਇਹ ਬੈਟਰੀ ਦੱਖਣੀ ਆਸਟ੍ਰੇਲੀਆ ਵਿਚ ਲਗਾਈ ਜਾਵੇਗੀ। ਇਹ ਰਾਜ ਆਏ ਦਿਨ ਬਿਜਲੀ ਸੰਕਟ ਮਤਲਬ ਬਲੈਕ ਆਊਟ ਨਾਲ ਜੂਝਦਾ ਹੈ। ਇਸ ਸਥਿਤੀ ਵਿਚ ਇਹ ਵਿਸ਼ਾਲ ਬੈਟਰੀ ਕਾਫੀ ਮਦਦਗਾਰ ਸਿੱਧ ਹੋਵੇਗੀ।
ਇਸ ਸਾਲ ਦੇ ਅੰਤ ਤੱਕ ਦੱਖਣੀ ਆਸਟ੍ਰੇਲੀਆ ਇਕ ਅਜਿਹੇ ਸ਼ਹਿਰ ਦੇ ਰੂਪ ਵਿਚ ਜਾਣਿਆ ਜਾਵੇਗਾ, ਜਿਸ ਕੋਲ ਦੁਨੀਆ ਦੀ ਸਭ ਤੋਂ ਵੱਡੀ ਬੈਟਰੀ ਹੋਵੇਗੀ। ਇਸ ਬੈਟਰੀ ਨੂੰ ਊਰਜਾ ਬਚਾਅ ਦੀ ਤਰ੍ਹਾਂ ਵਰਤਿਆ ਜਾਵੇਗਾ। ਇਸ ਬੈਟਰੀ ਦੇ ਬਨਣ ਨਾਲ ਇਸ ਖੇਤਰ ਵਿਚ ਊਰਜਾ ਪਾਵਰ ਹੋਵੇਗੀ। ਉਸ ਵੇਲੇ ਵੀ ਊਰਜਾ ਦੀ ਕਮੀ ਨਹੀਂ ਹੋਵੇਗੀ ਜਦੋਂ ਇਸ ਦੀ ਖਪਤ ਆਪਣੇ ਸ਼ਿਖਰ 'ਤੇ ਹੁੰਦੀ ਹੈ।
ਅਸਲ ਵਿਚ ਇੰਨੀ ਵੱਡੀ ਅਤੇ ਇੰਨੀ ਸਮੱਰਥਾ ਵਾਲੀ ਬੈਟਰੀ ਦੀ ਕਲਪਨਾ ਕਰਨਾ ਕਿਸੇ ਨੂੰ ਮਜਾਕ ਲੱਗ ਸਕਦਾ ਹੈ ਪਰ ਇਹ ਸੱਚ ਹੈ। ਟੇਸਲਾ ਦੀ ਇਹ ਵਿਸ਼ਾਲ ਬੈਟਰੀ, ਪਾਵਰ ਯੂਨਿਟ ਦੇ ਇਕ ਨੈੱਟਵਰਕ ਦੀ ਤਰ੍ਹਾਂ ਕੰਮ ਕਰੇਗੀ। ਇਸ ਬੈਟਰੀ ਦਾ ਨਿਰਮਾਣ ਦੁਨੀਆ ਦਾ ਸਭ ਤੋਂ ਵੱਡਾ ਲੀਥੀਅਮ-ਆਇਨ ਬੈਟਰੀ ਸਟੋਰੇਜ ਪ੍ਰੋਜੈਕਟ ਹੈ। ਟੇਸਲਾ ਦਾ ਕਹਿਣਾ ਹੈ ਕਿ ਇਹ ਬੈਟਰੀ 100 ਮੈਗਾਵਾਟ ਪਾਵਰ ਦੀ ਸਮੱਰਥਾ ਰੱਖੇਗੀ, ਜਿਸ ਨਾਲ ਲੱਗਭਗ 30,000 ਘਰਾਂ ਨੂੰ ਬਿਜਲੀ ਸਪਲਾਈ ਕੀਤੀ ਜਾ ਸਕੇਗੀ।
ਇਸ ਬੈਟਰੀ ਦੀ ਮਦਦ ਨਾਲ ਦੱਖਣੀ ਆਸਟ੍ਰੇਲੀਆ ਵਿਚ ਬਿਜਲੀ ਸਪਲਾਈ ਦਾ ਸੰਕਟ ਕਾਫੀ ਹੱਦ ਤੱਕ ਘੱਟ ਜਾਵੇਗਾ। ਟੇਸਲਾ ਦੇ ਬੌਸ ਏਲਨ ਮਸਕ ਮੁਤਾਬਕ ਇਸ ਬੈਟਰੀ ਨੂੰ 100 ਦਿਨ ਵਿਚ ਬਣਾਉਣ ਦਾ ਟੀਚਾ ਹੈ। ਇਸ ਸਾਲ ਦੇ ਅੰਤ ਤੱਕ ਇਹ ਬੈਟਰੀ ਬਣ ਕੇ ਤਿਆਰ ਹੋ ਜਾਵੇਗੀ। ਟੇਸਲਾ ਨਿਅੋਨ ਕੰਪਨੀ ਨਾਲ ਮਿਲ ਕੇ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ। ਟੇਸਲਾ ਕੰਪਨੀ ਕਾਰ ਪ੍ਰੋਡਕਸ਼ਨ ਦੇ ਨਾਲ-ਨਾਲ ਬੈਟਰੀ ਬਿਜ਼ਨੈਸ ਨੂੰ ਵਧਾਉਣ ਦਾ ਵੀ ਕੰਮ ਕਰ ਰਹੀ ਹੈ।