400 ਤੋਂ ਵਧੇਰੇ ਸੀਰੀਆਈ ਸ਼ਰਣਾਰਥੀ ਪਰਤੇ ਸਵਦੇਸ਼

01/03/2020 6:49:16 PM

ਮਾਸਕੋ- ਸੀਰੀਆ ਤੋਂ ਬੇਘਰ ਹੋ ਕੇ ਗੁਆਂਢੀ ਦੇਸ਼ਾਂ ਜਾਰਡਨ ਤੇ ਲੇਬਨਾਨ ਵਿਚ ਪਨਾਹ ਲੈਣ ਵਾਲੇ 400 ਤੋਂ ਵਧੇਰੇ ਸ਼ਰਣਾਰਥੀ ਪਿਛਲੇ 24 ਘੰਟੇ ਦੌਰਾਨ ਵਤਨ ਪਰਤ ਗਏ ਹਨ। ਰੂਸੀ ਰੱਖਿਆ ਮੰਤਰਾਲੇ ਦੇ ਸ਼ਰਣਾਰਥੀ ਪਰਵਾਸੀ ਕੇਂਦਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਸੀਰੀਆ ਵਿਚ ਸੰਘਰਸ਼ ਦੇ ਕਾਰਨ 50 ਲੱਖ ਤੋਂ ਵਧੇਰੇ ਲੋਕ ਦੂਜੇ ਦੇਸ਼ਾਂ ਵਿਚ ਤੇ 60 ਲੱਖ ਤੋਂ ਵਧੇਰੇ ਲੋਕ ਆਪਣੇ ਦੇਸ਼ ਵਿਚ ਬੇਘਰ ਹੋਏ ਹਨ। ਇਸ ਤੋਂ ਇਲਾਵਾ 130 ਲੱਖ ਸੀਰੀਆਈ ਨਾਗਰਿਕਾਂ, ਜਿਹਨਾਂ ਵਿਚ ਅੱਧੀ ਗਿਣਤੀ ਔਰਤਾਂ ਤੇ ਬੱਚਿਆਂ ਦੀ ਹੈ, ਨੂੰ ਮਨੁੱਖੀ ਸਹਾਇਤਾ ਦੀ ਲੋੜ ਹੈ।

Baljit Singh

This news is Content Editor Baljit Singh