ਤੁਰਕੀ ''ਚ ਸ਼ੱਕੀ ਗੈਸ ਲੀਕ ਕਾਰਨ 100 ਤੋਂ ਵਧੇਰੇ ਸਕੂਲੀ ਵਿਦਿਆਰਥਣਾਂ ਹਸਪਤਾਲ ਦਾਖਲ

12/13/2019 1:21:13 AM

ਅੰਕਾਰਾ- ਤੁਰਕੀ ਦੇ ਸੂਬਾ ਕੋਰਮ ਦੇ ਓਸਮਾਨਸੀਕ ਜ਼ਿਲੇ ਵਿਚ ਲੜਕੀਆਂ ਦੇ ਓਮਰ ਡੇਰਿੰਡੇਰੇ ਸਾਇੰਸ ਹਾਈ ਸਕੂਲ ਡੌਰਮੈਟਰੀ ਦੀਆਂ 100 ਤੋਂ ਵਧੇਰੇ ਲੜਕੀਆਂ ਨੂੰ ਵੀਰਵਾਰ ਨੂੰ ਸ਼ੱਕੀ ਕਾਰਬਨ ਮੋਨੋਆਕਸਾਈਡ ਗੈਸ ਲੀਕ ਕਾਰਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਕੋਰਮ ਦੇ ਗਵਰਨਰ ਦਫਤਰ ਨੇ ਇਕ ਬਿਆਨ ਵਿਚ ਕਿਹਾ।

ਬਿਆਨ ਵਿਚ ਲਿਖਿਆ ਗਿਆ ਹੈ ਕਿ ਸਵੇਰੇ 5:40 ਵਜੇ ਸਕੂਲ ਦੇ ਹਾਸਟਲ ਵਿਚ 103 ਸਕੂਲੀ ਵਿਦਿਆਰਥਣਾਂ ਦਾ ਗੈਸ ਲੀਕ ਕਾਰਨ ਸਾਹ ਘੁੱਟ ਗਿਆ। ਮੀਡੀਆ ਰਿਪੋਰਟਾਂ ਦੇ ਅਨੁਸਾਰ ਗਵਰਨ ਦਫਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਕਥਿਤ ਤੌਰ 'ਤੇ ਹਸਪਤਾਲ ਦਾਖਲ ਕਰਵਾਈਆਂ ਲੜਕੀਆਂ ਲਈ 20 ਡਾਕਟਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ। ਪੰਜ ਲੜਕੀਆਂ ਦੀ ਬਾਰੀਕੀ ਨਾਲ ਦੇਖਭਾਲ ਕੀਤੀ ਜਾ ਰਹੀ ਹੈ। ਗਵਰਨਰ ਦਫਤਰ ਨੇ ਕਿਹਾ ਕਿ ਅਧਿਕਾਰੀ ਬਿਲਡਿੰਗ ਦੀ ਜਾਂਚ ਕਰ ਰਹੇ ਹਨ। ਇਸ ਦੇ ਨਾਲ ਹੀ ਗਵਰਨਰ ਦਫਤਰ ਨੇ ਵਿਦਿਆਰਥਾਣਾਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤਾ।

Baljit Singh

This news is Content Editor Baljit Singh