ਓਟਾਵਾ ਪਬਲਿਕ ਲਾਇਬਰੇਰੀ ਨੇ ਆਨਲਾਈਨ ਪੋਰਨ ਵੇਖਣ ''ਤੇ ਲਗਾਈ ਰੋਕ

09/21/2017 12:34:43 AM

ਓਟਾਵਾ— ਓਟਾਵਾ ਪਬਲਿਕ ਲਾਇਬਰੇਰੀ ਨੇ ਆਪਣੀ ਕੰਪਿਊਟਰ ਪਾਲਿਸੀ 'ਚ ਕੁਝ ਤਬਦੀਲੀ ਕੀਤੀ ਹੈ। ਇਹ ਤਬਦੀਲੀ ਉਸ ਨੇ ਇਕ ਮਾਂ ਵੱਲੋਂ ਸ਼ਿਕਾਇਤ ਕਰਨ 'ਤੇ ਕੀਤੀ ਹੈ। ਜ਼ਿਕਰਯੋਗ ਹੈ ਕਿ ਉਸ ਮਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਬੇਟੀ ਨੇ ਕੰਪਿਊਟਰ 'ਤੇ ਅਸ਼ਲੀਲ ਚੀਜ ਦੇਖੀ ਸੀ। ਜਿਸ ਤੋਂ ਬਾਅਦ ਮਾਂ ਨੇ ਕਿਹਾ ਕਿ ਇਸ 'ਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਇਸ ਸ਼ਿਕਾਇਤ ਨੂੰ ਧਿਆਨ 'ਚ ਰੱਖਦੇ ਹੋਏ ਓਟਾਵਾ ਦੀ ਪਬਲਿਕ ਲਾਇਬਰੇਰੀ ਨੇ ਯੂਜਰਜ਼ ਨੂੰ ਅਸ਼ਲੀਲ ਤੇ ਹਿੰਸਕ ਚੀਜ਼ਾਂ ਦੇਖਣ 'ਤੇ ਰੋਕ ਲਗਾ ਦਿੱਤੀ ਹੈ।
ਓਟਾਵਾ ਪਬਲਿਕ ਲਾਇਬਰੇਰੀ ਦੇ ਸੀ.ਈ.ਓ. ਡੇਨਿਅਲ ਮੈਕਡਾਨਲਡ ਨੇ ਕਿਹਾ ਕਿ ਯੂਜਰਜ਼ ਨੂੰ ਹਿੰਸਕ ਤੇ ਅਸ਼ਲੀਲ ਚੀਜਾਂ ਦੇਖਣ ਦੀ ਮਨਜ਼ੂਰੀ ਨਹੀਂ ਹੈ। ਲਾਈਬਰੇਰੀ ਨੇ ਸ਼ੁਰੂਆਤ 'ਚ ਇਸ ਨੂੰ 'ਬੌਧਿਕ ਸੁਤੰਤਰਤਾ' ਦੇ ਤੌਰ 'ਤੇ ਯੂਜਰਜ਼ ਨੂੰ ਇਸ ਬਾਰੇ ਜਾਨਣ ਦੀ ਮਨਜ਼ੂਰੀ ਦਿੱਤੀ ਸੀ ਪਰ ਔਰਤ ਵੱਲੋਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਉਨ੍ਹ੍ਹਾਂ ਨੂੰ ਇਸ 'ਤੇ ਰੋਕ ਲਗਾਉਣੀ ਪਈ। ਟੀਮ ਤਿਰਨੇਈ ਨੇ ਓਟਾਵਾ ਵੱਲੋਂ ਚੁੱਕੇ ਗਏ ਇਸ ਅਹਿਮ ਕਦਮ ਦੀ ਸ਼ਲਾਘਾ ਕੀਤੀ ਹੈ, ਜੋ ਕਿ ਓਟਾਵਾ ਨਾਲ ਲੱਗਦੇ ਵੈਂਕੂਵਰ, ਕੈਲਗਰੀ ਅਤੇ ਗੈਟੀਨੋ ਵਰਗੇ ਸ਼ਹਿਰਾਂ ਦੇ ਬੱਚਿਆਂ ਨੂੰ ਅਜਿਹੀਆਂ ਅਸ਼ਲੀਲ ਸਮੱਗਰੀਆਂ ਤੋਂ ਬਚਾਏ ਰੱਖੇਗਾ।