ਦਿਮਾਗ ’ਚ ਲੁਕਿਆ ਹੈ ਆਸਟੀਓਪੋਰਿਸਿਸ ਦਾ ਇਲਾਜ

01/21/2019 9:12:38 AM

ਸੈਨ ਫਰਾਂਸਿਸਕੋ– ਵਿਗਿਆਨੀਆਂ ਨੇ ਇਕ ਬੇਹੱਦ ਅਹਿਮ ਖੋਜ ’ਚ ਦਾਅਵਾ ਕੀਤਾ ਹੈ ਕਿ ਔਰਤਾਂ ’ਚ ਵਧਦੀ ਉਮਰ ’ਚ ਹੱਡੀਆਂ ’ਚ ਕਮਜ਼ੋਰ ਤੇ ਭੁਰਭੁਰਾ ਕਰਨ ਵਾਲਾ ਰੋਗ ਆਸਟੀਓਪੋਰਿਸਿਸ  ਤੋਂ ਛੁਟਕਾਰਾ ਹੀ ਸੰਭਵ ਨਹੀਂ ਹੈ ਸਗੋਂ ਉਸ ਨੂੰ ਮਜ਼ਬੂਤ ਬਣਾਉਣ ’ਚ ‘ਚਮਤਕਾਰੀ’ ਸਫਲਤਾ ਵੀ ਮਿਲ ਸਕੇਗੀ।

ਵਿਗਿਆਨ ਮੈਗਜ਼ੀਨ ‘ਨੇਚਰ ਕਮਿਊਨੀਕੇਸ਼ਨਸ’ ’ਚ ਰਿਲੀਜ਼ ਤਾਜ਼ਾ ਸੋਧ ’ਚ ਦੋ ਯੂਨਵਰਸਿਟੀਆਂ ਯੂਨੀਵਰਿਸਟੀ ਆਫ ਕੈਲੀਫੋਰਨੀਆ ਲਾਸ ਏਂਜਲਸ (ਯੂ.ਸੀ.ਐੱਲ.ਏ.) ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਫਰਾਂਸਿਸਕੋ (ਯੂ.ਸੀ.ਐੱਸ.ਐੱਫ.) ਦੇ ਵਿਗਿਆਨਕਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਕੁਝ ਅਜਿਹੀਆਂ ਦਿਮਾਗ ਦੀਆਂ ਕੋਸ਼ਿਕਾਵਾਂ ਦਾ ਪਤਾ ਲਾਇਆ ਹੈ, ਜੋ ਔਰਤਾਂ ਦੀ ਬੋਨ ਡੈਂਸਿਟੀ ਨੂੰ ਕੰਟਰੋਲ ਕਰਨ ’ਚ ‘ਚਮਤਕਾਰੀ’ ਭੂਮਿਕਾ ਨਿਭਾ ਸਕਦੀਆਂ ਹਨ। ਵਿਗਿਆਨੀ ਆਪਣੇ ਤਾਜ਼ਾ ਅਧਿਐਨ ਤੋਂ ਇਸ ਨਤੀਜੇ ’ਤੇ ਪਹੁੰਚੇ ਹਨ ਕਿ ਔਰਤਾਂ ਦੀਆਂ ਹੱਡੀਆਂ ਨੂੰ ਬੁਢਾਪੇ ’ਚ ਵੀ ਮਜ਼ਬੂਤ ਰੱਖਿਆ ਜਾ ਸਕਦਾ ਹੈ।