ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

04/16/2024 2:53:33 PM

ਮਿਲਾਨ (ਸਾਬੀ ਚੀਨੀਆ) - ਖਾਲਸਾ ਸਾਜਨਾ ਦਿਵਸ ਮੌਕੇ ਵਿਦੇਸ਼ਾਂ ਅੰਦਰ ਸਜਾਏ ਜਾਣ ਵਾਲੇ ਨਗਰ ਕੀਰਤਨਾਂ ਦੀ ਲੜੀ ਤਹਿਤ ਇਟਲੀ ਦੇ ਬਰੇਸ਼ੀਆ ਜਿਲੇ 'ਚ ਸਥਿੱਤ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਬਰੇਸ਼ੀਆ ਦੁਆਰਾ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ਼ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਦੌਰਾਨ ਇਟਲੀ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕੀਤੀ। ਨਗਰ ਕੀਰਤਨ ਦੀ ਆਰੰਭਤਾ ਵੀਆ ਸਰਦੇਨੀਆ ਤੋਂ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਬਹੁਤ ਹੀ ਸੁਚੱਜੇ ਤਰੀਕੇ ਦੇ ਨਾਲ਼ ਹੋਈ। ਨਗਰ ਕੀਰਤਨ ਦੌਰਾਨ ਵੱਖ ਵੱਖ ਰਾਗੀ ਸਿੰਘਾਂ ਦੁਆਰਾ ਇਤਿਹਾਸ ਸਰਵਣ ਕਰਵਾਇਆ ਗਿਆ।ਸਾਰੇ ਰਸਤੇ ਵਿਚ ਸੰਗਤਾਂ ਦੁਆਰਾ  ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ।

ਇਹ ਵੀ ਪੜ੍ਹੋ :       ਪੁੱਤਰ ਦੇ ਗੁਨਾਹ ਦੀ ਮਾਪਿਆਂ ਨੂੰ ਮਿਲੀ ਸਜ਼ਾ, ਹੋਈ 15 ਸਾਲ ਦੀ ਜੇਲ੍ਹ

ਇਸਦਾ  ਇਟਾਲੀਅਨ ਅਤੇ ਹੋਰਨਾਂ ਮੂਲ ਦੇ ਲੋਕਾਂ 'ਤੇ ਗਹਿਰਾ ਪ੍ਰਭਾਵ ਪਿਆ। ਇਸ ਮੌਕੇ ਬਾਬਾ ਅਜੀਤ ਸਿੰੰਘ ਬਾਬਾ ਜੁਝਾਰ ਸਿੰੰਘ ਗੱਤਕਾ ਅਕਾਦਮੀ ਬਨਿੳਲੋ ਮੇਲਾ ਵੱਲੋਂ ਗੱਤਕੇ ਦੇ ਜੌਹਰ ਵੀ ਦਿਖਾਏ ਗਏ । ਇਟਲੀ ਦੇ ਵੱਖ-ਵੱਖ ਇਲਾਕਿਆ  ਦੇ ਹੋਰਨਾਂ ਗੁਰੂਦੁਆਰਾ  ਸਾਹਿਬ, ਵੱਖ ਵੱਖ ਸੰਸਥਾਵਾਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਇਸ  ਨਗਰ ਕੀਰਤਨ ਦੌਰਾਨ ਵੱਖ - ਵੱਖ ਤਰ੍ਹਾਂ ਦੇ  ਗੁਰੂ ਕੇ ਲੰਗਰ  ਲਗਾਏ ਗਏ।

ਇਹ ਵੀ ਪੜ੍ਹੋ :      ਅਮਰੀਕੀ ਮੇਅਰ ਨੂੰ ਮਾਰਨ ਦੀ ਧਮਕੀ ਦੇਣ ਵਾਲੀ ਗੁਜਰਾਤੀ ਮੂਲ ਦੀ ਭਾਰਤੀ ਲੜਕੀ ਗ੍ਰਿਫ਼ਤਾਰ

ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ  ਬਰੇਸ਼ੀਆ  ਦੇ ਪ੍ਰਸ਼ਾਸ਼ਨਿਕ  ਅਧਿਕਾਰੀਆਂ ਦਾ ਸਨਮਾਨ ਵੀ ਕੀਤਾ ਗਿਆ । ਨਗਰ ਕੀਰਤਨ ਦਾ ਗੁਰਦੁਆਰਾ ਸਾਹਿਬ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਸ਼ਾਮ ਨੂੰ ਵੱਖ ਵੱਖ ਸਥਾਨਾਂ ਤੋਂ ਹੁੰਦਾ ਹੋਇਆ ਬਰੇਸ਼ੀਆਂ ਦੀ ਪਰਿਕਰਮਾ ਕਰਦਿਆਂ  ਨਗਰ ਕੀਰਤਨ ਦੀ ਸਮਾਪਤੀ ਈਵੇਕੋ ਦੀ ਪਾਰਕ ਵਿਖੇ ਹੋਈ । ਸਮਾਪਤੀ ਤੇ ਹੈਲੀਕਾਪਟਰ ਦੁਆਰਾ ਨਗਰ ਕੀਰਤਨ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਅਤੇ ਸੰਗਤਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ । ਇਸ ਨਗਰ ਕੀਰਤਨ  ਮੌਕੇ   ਵੱਖ - ਵੱਖ ਸੇਵਾਵਾਂ ਲਈ  ਗੁਰਦਆਰਾ ਪ੍ਰਬੰਧਕ ਕਮੇਟੀ ਵਲੋਂ ਵੱਖ ਵੱਖ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ, ਇਲਾਕੇ ਦੀਆਂ ਸੰਗਤਾਂ ਅਤੇ ਸੇਵਾਦਾਰਾਂ ਦਾ ਮਾਨ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਕਾਰਜ ਹੋਇਆ ਅਤੇ ਅੱਗੋਂ  ਵੀ ਸਹਿਯੋਗ ਮਿਲਣ ਦੀ  ਉਮੀਦ ਪ੍ਰਗਟਾਈ।

ਇਹ ਵੀ ਪੜ੍ਹੋ :     ਜੈਸ਼ੰਕਰ ਦੇ ਈਰਾਨ ਨੂੰ ਕੀਤੇ ਫੋਨ ਕਾਲ ਦਾ ਕਮਾਲ, ਜਹਾਜ਼ 'ਚ ਫਸੇ 17 ਭਾਰਤੀਆਂ ਨੂੰ ਲੈ ਕੇ ਮਿਲੀ ਖੁ਼ਸ਼ਖ਼ਬਰੀ

ਇਹ ਵੀ ਪੜ੍ਹੋ :    ਵੀਡੀਓ 'ਚ ਦੇਖੋ ਕਿਵੇਂ ਇਜ਼ਰਾਇਲੀ ਜਹਾਜ਼ਾਂ ਨੇ ਇਰਾਨ ਦੇ ਸੈਂਕੜੇ ਡਰੋਨ, ਮਿਜ਼ਾਈਲਾਂ ਨੂੰ ਕੀਤਾ ਨਸ਼ਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

Harinder Kaur

This news is Content Editor Harinder Kaur