ਚੀਨ ਨਾਲ ਰਿਸ਼ਤੇ ਮਜ਼ਬੂਤ ਕਰ ਕੇ ਭਾਰਤ ਤੋਂ ਲਵਾਂਗੇ ਜ਼ਿਆਦਾ ਫਾਇਦਾ : ਓਲੀ

02/20/2018 10:49:16 AM

ਬੀਜਿੰਗ/ਕਾਠਮੰਡੂ (ਬਿਊਰੋ)— ਨੇਪਾਲ ਦੇ ਚੁਣੇ ਗਏ ਨਵੇਂ ਪ੍ਰਧਾਨ ਮੰਤਰੀ ਕੇ. ਪੀ. ਓਲੀ ਨੇ ਕਿਹਾ ਹੈ ਕਿ ਉਹ ਚੀਨ ਨਾਲ ਸੰਬੰਧਾਂ ਨੂੰ ਮਜ਼ਬੂਤ ਕਰ ਕੇ ਨਵੇਂ ਮੌਕੇ ਲੱਭਣਗੇ ਅਤੇ ਭਾਰਤ ਨਾਲ ਸਮਝੌਤਿਆਂ ਵਿਚ ਜ਼ਿਆਦਾ ਫਾਇਦਾ ਲੈਣਗੇ। ਚੀਨ ਵੱਲ ਝੁਕਾਅ ਰੱਖਣ ਵਾਲੇ ਓਲੀ ਨੇ ਕਿਹਾ ਕਿ ਉਹ ਬਦਲਦੇ ਸਮੇਂ ਵਿਚ ਭਾਰਤ ਨਾਲ ਸੰਬੰਧਾਂ ਵਿਚ ਬਦਲਾਅ ਕਰਨਾ ਚਾਹੁੰਦਾ ਹੈ।  ਓਲੀ ਨੂੰ ਚੀਨ ਸਮਰਥਕ ਮੰਨਿਆ ਜਾਂਦਾ ਹੈ। ਓਲੀ ਭਾਰਤ-ਨੇਪਾਲ ਸੰਬੰਧਾਂ ਦੇ ਸਾਰੇ ਪ੍ਰਬੰਧਾਂ ਦੀ ਸਮੀਖਿਆ ਕਰਨ ਦੇ ਪੱਖ ਵਿਚ ਹਨ, ਜਿਸ ਵਿਚ ਭਾਰਤੀ ਫੌਜ ਵਿਚ ਨੇਪਾਲੀ ਫੌਜੀਆਂ ਦੇ ਸੇਵਾ ਦੇਣ ਦੀ ਲੰਬੀ ਪਰੰਪਰਾ ਵੀ ਸ਼ਾਮਿਲ ਹੈ। 
ਇਕ ਅੰਗਰੇਜੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਓਲੀ ਨੇ ਕਿਹਾ,''ਭਾਰਤ ਨਾਲ ਸਾਡਾ ਬਿਹਤਰੀਨ ਸੰਪਰਕ ਹੈ, ਖੁੱਲੇ ਬਾਰਡਰ ਹਨ। ਇਹ ਸਭ ਤਾਂ ਠੀਕ ਹੈ ਪਰ ਅਸੀਂ ਇਹ ਨਹੀਂ ਭੁੱਲ ਸਕਦੇ ਕਿ ਸਾਡੇ ਦੋ ਗੁਆਂਢੀ ਹਨ। ਅਸੀਂ ਕਿਸੇ ਇਕ ਵੀ ਦੇਸ਼ 'ਤੇ ਨਿਰਭਰ ਨਹੀਂ ਰਹਿਣ ਚਾਹੁੰਦੇ।'' ਭਾਰਤ ਨਾਲ ਸੰਬੰਧਾਂ ਨੂੰ ਅੱਗੇ ਕਿਵੇਂ ਵਧਾਇਆ ਜਾਵੇ ਇਸ ਦੇ ਬਾਰੇ ਪੁੱਛੇ ਜਾਣ 'ਤੇ ਓਲੀ ਨੇ ਕਿਹਾ,''ਭਾਰਤ ਨਾਲ ਸਾਡੇ ਰਿਸ਼ਤੇ ਹਮੇਸ਼ਾ ਮਜ਼ਬੂਤ ਰਹੇ ਹਨ। ਭਾਰਤ ਵਿਚ ਕੁਝ ਤੱਤਾਂ ਨੇ ਗਲਤਫਹਿਮੀ ਪੈਦਾ ਕੀਤੀ ਪਰ ਭਾਰਤੀ ਨੇਤਾਵਾਂ ਨੇ ਸਾਨੂੰ ਭਰੋਸਾ ਦਵਾਇਆ ਹੈ ਕਿ ਭਵਿੱਖ ਵਿਚ ਅਜਿਹੀ ਕੋਈ ਦਖਲ ਅੰਦਾਜ਼ੀ ਨਹੀਂ ਹੋਵੇਗੀ ਅਤੇ ਅਸੀਂ ਇਕ-ਦੂਜੇ ਦੇ ਪ੍ਰਭੂਸੱਤਾ ਦੇ ਅਧਿਕਾਰਾਂ ਦੀ ਰੱਖਿਆ ਕਰਾਂਗੇ।'' 
ਓਲੀ ਦੀ ਪਾਰਟ ਸੀ. ਪੀ. ਐੱਨ-ਯੂ. ਐੱਮ. ਐੱਲ. ਨੇ ਹਾਲ ਹੀ ਵਿਚ ਹੋਈਆਂ ਸੰਸਦੀ ਚੋਣਾਂ ਵਿਚ ਜਿੱਤ ਪ੍ਰਾਪਤ ਕੀਤੀ ਹੈ। ਬੀਤੇ ਵੀਰਵਾਰ ਨੂੰ ਉਨ੍ਹਾਂ ਨੇ ਦੂਜੀ ਵਾਰੀ ਨੇਪਾਲ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੂੰ ਚੁੱਕੀ ਸੀ। ਭਾਰਤ ਨਾਲ ਰੋਟੀ-ਬੇਟੀ ਦਾ ਰਿਸ਼ਤਾ ਰੱਖਣ ਵਾਲੇ ਗੁਆਂਢੀ ਦੇਸ਼ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਓਲੀ ਨੂੰ ਚੀਨ ਸਮਰਥਕ  ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਓਲੀ 11 ਅਕਤਬੂਰ 2015 ਤੋਂ 3 ਅਗਸਤ 2016 ਤੱਕ ਨੇਪਾਲ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ।