ਓਂਟਾਰੀਓ ਸੂਬੇ ''ਚ ਲਾਗੂ ਹੋਈ ਤਾਲਾਬੰਦੀ, ਇਨ੍ਹਾਂ ਕੰਮਾਂ ਲਈ ਮਿਲੇਗੀ ਛੋਟ

12/26/2020 3:56:09 PM

ਓਂਟਾਰੀਓ- ਕੈਨੇਡਾ ਦੇ ਸੂਬੇ ਵਿਚ ਬਾਕਸਿੰਗ ਡੇਅ ਭਾਵ 26 ਦਸੰਬਰ ਤੋਂ ਪੂਰੇ ਸੂਬੇ ਵਿਚ ਤਾਲਾਬੰਦੀ ਲੱਗ ਗਈ ਹੈ। 25 ਦੰਸਬਰ ਦੀ ਰਾਤ ਨੂੰ ਜਿਵੇਂ ਹੀ ਘੜੀ ਦੀਆਂ ਸੂਈਆਂ 12 ਵਜੇ ਨੂੰ ਪਾਰ ਕਰ ਕੇ ਅੱਗੇ ਲੰਘੀਆਂ ਸੂਬੇ ਵਿਚ ਤਾਲਾਬੰਦੀ ਦਾ ਸਮਾਂ ਸ਼ੁਰੂ ਹੋ ਗਿਆ। ਕ੍ਰਿਸਮਸ ਵਾਲੇ ਦਿਨ ਵੀ ਬਾਜ਼ਾਰਾਂ ਵਿਚ ਉਹ ਚਮਕ ਦਿਖਾਈ ਨਹੀਂ ਦਿੱਤੀ ਜੋ ਹਰ ਸਾਲ ਦਿਖਾਈ ਦਿੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਕਈ ਸੂਬਿਆਂ ਤੇ ਖੇਤਰਾਂ ਵਿਚ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਤਾਲਾਬੰਦੀ ਤੇ ਸਖ਼ਤ ਹਿਦਾਇਤਾਂ ਲਾਗੂ ਸਨ। 

ਜ਼ਿਕਰਯੋਗ ਹੈ ਕਿ ਟੋਰਾਂਟੋ, ਪੀਲ ਰੀਜਨ, ਯਾਰਕ ਰੀਜਨ ਤੇ ਹੋਰ ਖੇਤਰਾਂ ਵਿਚ ਪਹਿਲਾਂ ਹੀ ਤਾਲਾਬੰਦੀ ਲਾਗੂ ਸੀ ਤੇ ਬਾਕੀ ਖੇਤਰਾਂ ਵਿਚ ਵੀ ਹੁਣ ਤਾਲਾਬੰਦੀ ਲਾਗੂ ਹੋ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਕੋਰੋਨਾ ਦੇ ਮਾਮਲੇ ਵਧਣ ਤੋਂ ਰੋਕੇ ਜਾ ਸਕਦੇ ਹਨ।  

ਹੁਣ ਤੋਂ ਸੂਬੇ ਵਿਚ ਰਾਸ਼ਨ ਦੇ ਸਟੋਰ ਤੇ ਦਵਾਈਆਂ ਦੇ ਸਟੋਰ ਖੁੱਲ੍ਹੇ ਰਹਿਣਗੇ ਪਰ ਜਿੰਮ, ਮੂਵੀ ਥਿਏਟਰ ਅਤੇ ਇਨਡੋਰ ਵਪਾਰ ਬੰਦ ਕਰ ਦਿੱਤੇ ਗਏ ਹਨ। ਸਟੋਰ ਤੇ ਰੈਸਟੋਰੈਂਟਾਂ ਵਿਚੋਂ ਲੋਕ ਬਾਹਰੋਂ ਸਮਾਨ ਲੈ ਜਾ ਸਕਣਗੇ। ਰੈਸਟੋਰੈਂਟਾਂ ਵਿਚ ਬੈਠ ਕੇ ਖਾਣ-ਪੀਣ ਦੀ ਲੋਕਾਂ ਨੂੰ ਇਜਾਜ਼ਤ ਨਹੀਂ ਹੋਵੇਗੀ। ਬਿਗ ਬਾਕਸ ਰਿਟਲੇਰ ਵੀ ਕਮਰੇ ਵਿਚ 25 ਫ਼ੀਸਦੀ ਲੋਕਾਂ ਨੂੰ ਖੜ੍ਹੇ ਕਰ ਸਕਦੇ ਹਨ। ਹੇਅਰ ਸੈਲੂਨ ਤੇ ਨੇਲ ਸੈਲੂਨ ਆਦਿ ਬੰਦ ਰਹਿਣਗੇ। ਅਗਲੇ 28 ਦਿਨਾਂ ਤੱਕ ਸੂਬੇ ਵਿਚ ਤਾਲਾਬੰਦੀ ਰਹੇਗੀ। 

Lalita Mam

This news is Content Editor Lalita Mam