ਓਂਟਾਰੀੳ ਸਿੱਖ ਗੁਰਦੁਆਰਾ ਕੌਂਸਲ ਦੇ ਸੇਵਾਦਾਰਾਂ ਦੀ ਨਵੀਂ ਕਮੇਟੀ ਦੀ ਹੋਈ ਚੋਣ

12/10/2023 11:44:09 AM

ਓਂਟਾਰੀੳ (ਰਾਜ ਗੋਗਨਾ) ਕੈਨੇਡਾ ਦੇ ਵੱਡੇ ਸੂਬੇ ਓਂਟਾਰੀੳ ਵਿਚ ਸਿੱਖ ਗੁਰਦੁਆਰਿਆਂ ਦੀ ਨੁਮਾਇੰਦਾ ਸੰਸਥਾ "ਓਂਟਾਰੀੳ ਸਿੱਖ ਅਤੇ ਗੁਰਦੁਆਰਾ ਕੌਂਸਲ" ਦੇ ਸੇਵਾਦਾਰਾਂ ਦੀ ਅੱਜ ਚੋਣ ਕੀਤੀ ਗਈ। ਨਵੀਂ ਕਮੇਟੀ ਵਿੱਚ ਸਰਦਾਰ ਓਂਕਾਰ ਸਿੰਘ ਗਰੇਵਾਲ ਨੂੰ ਚੈਅਰਮੈਨ ਬਣਾਇਆ ਗਿਆ ਹੈ। ਉਹਨਾਂ ਨਾਲ ਬਾਕੀ ਦੇ ਕਮੇਟੀ ਮੈਂਬਰਾਂ ਵਿਚ ਸਰਦਾਰ ਜਸਬੀਰ ਸਿੰਘ ਖ਼ਾਲਸਾ ਉੱਪ ਚੇਅਰਮੈਨ, ਇੰਦਰਦੀਪ ਸਿੰਘ ਸਿੱਧੂ ਸਕੱਤਰ, ਅਜਮੇਰ ਸਿੰਘ ਸਹਿ ਸਕੱਤਰ, ਸਰਦਾਰ ਰਣਜੀਤ ਸਿੰਘ ਸੰਧੂ ਖ਼ਜਾਨਚੀ, ਸਰਦਾਰ ਮੰਗਤ ਸਿੰਘ ਸੈਂਭੀ ਉੱਪ ਖ਼ਜਾਨਚੀ ਸ਼ਾਮਲ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਟੈਨੇਸੀ 'ਚ ਭਿਆਨਕ ਤੂਫਾਨ, 6 ਲੋਕਾਂ ਦੀ ਮੌਤ ਤੇ 20 ਤੋਂ ਵਧੇਰੇ ਜ਼ਖਮੀ

ਇਹਨਾਂ ਨਾਲ ਨਵੀਂ ਚੁਣੀ ਗਈ ਕਮੇਟੀ ਦੇ ਨਿਰਦੇਸ਼ਕਾਂ (ਡਾਇਰੈਕਟਰ) ਵਿੱਚ ਸਰਦਾਰ ਅਮਰਜੀਤ ਸਿੰਘ ਬਰੈਂਟਫ਼ੋਰ੍ਡ, ਸਰਦਾਰ ਹਰਬੰਸ ਸਿੰਘ ਜੰਡਾਲੀ, ਬੀਬੀ ਸੰਜੀਤ ਕੌਰ, ਸਰਦਾਰ ਸੁਖਦੇਵ ਇੰਘ ਢਿੱਲੋਂ ਅਤੇ ਨੌਜਵਾਨ ਪੀੜ੍ਹੀ ਚੋਂ ਰਮਨਜੀਤ ਕੌਰ ਨੂੰ ਨਾਮਜ਼ਦ ਕੀਤਾ ਗਿਆ ਹੈ। ਇਹ ਕਮੇਟੀ ਸੰਨ 2024 ਅਤੇ 2025 ਵਿਚ ਹੋਣ ਵਾਲੀਆਂ ਸਾਰੀਆਂ ਸਰਗਰਮੀਆਂ ਦਾ ਪ੍ਰਬੰਧ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana