ਓਂਟਾਰੀਓ ''ਚ ਕੋਰੋਨਾ ਮਾਮਲਿਆਂ ਦੀ ਗਿਣਤੀ ''ਚ ਆਈ ਗਿਰਾਵਟ

02/10/2021 9:24:29 AM

ਟੋਰਾਂਟੋ- ਓਂਟਾਰੀਓ ਵਿਚ ਕੋਰੋਨਾ ਵਾਇਰਸ ਦੇ 1000 ਤੋ ਵੱਧ ਨਵੇਂ ਮਾਮਲੇ ਦਰਜ ਹੋਏ ਹਨ, ਹਾਲਾਂਕਿ ਇਹ ਪਿਛਲੇ ਦੋ ਮਹੀਨਿਆਂ ਦੇ ਸਭ ਤੋਂ ਘੱਟ ਮਾਮਲੇ ਦਰਜ ਹੋਏ ਹਨ। ਇਸ ਲਈ ਸਿਹਤ ਅਧਿਕਾਰੀ ਇਸ ਨੂੰ ਰਾਹਤ ਭਰੀ ਖ਼ਬਰ ਦੱਸ ਰਹੇ ਹਨ।
ਓਂਟਾਰੀਓ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਕੋਰੋਨਾ ਦੇ 1,022 ਨਵੇਂ ਮਾਮਲੇ ਦਰਜ ਹੋਏ ਹਨ ਤੇ ਇਸ ਦੌਰਾਨ ਹੋਰ 17 ਲੋਕਾਂ ਦੀ ਮੌਤ ਹੋਈ ਹੈ।
ਕੋਰੋਨਾ ਕਾਰਨ ਓਂਟਾਰੀਓ ਸੂਬਾ ਸਭ ਤੋਂ ਵੱਧ ਜੂਝ ਰਿਹਾ ਹੈ। ਬੀਤੇ ਦਿਨ ਇੱਥੇ ਕੋਰੋਨਾ ਦੇ ਨਵੇਂ ਰੂਪ ਦਾ ਤੀਜਾ ਵੇਰੀਐਂਟ ਵੀ ਮਿਲਿਆ ਹੈ। ਇਸ ਕਾਰਨ ਮਾਹਰਾਂ ਦੀ ਚਿੰਤਾ ਹੋਰ ਵੱਧ ਗਈ ਹੈ। 
ਹਾਲਾਂਕਿ, ਵਿੱਤੀ ਨੁਕਸਾਨ ਕਾਰਨ ਸੂਬੇ ਨੇ ਕੁਝ ਗੈਰ-ਜ਼ਰੂਰੀ ਵਪਾਰਕ ਅਦਾਰਿਆਂ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਦੁਕਾਨਾਂ ਤੇ ਮਾਲ ਆਦਿ ਵਿਚ 25 ਫ਼ੀਸਦੀ ਲੋਕਾਂ ਨੂੰ ਹੀ ਇਕੱਠੇ ਹੋਣ ਦੀ ਇਜਾਜ਼ਤ ਮਿਲੀ ਹੈ। ਦੱਸ ਦਈੇਏ ਕਿ ਬੀਤੇ ਦਿਨ ਓਂਟਾਰੀਓ ਦੀਆਂ ਲੈਬਜ਼ ਵਿਚ 30,798 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਇਸ ਤੋਂ ਇਕ ਦਿਨ ਪਹਿਲਾਂ ਲਗਭਗ 28 ਹਜ਼ਾਰ ਲੋਕਾਂ ਦਾ ਟੈਸਟ ਕੀਤਾ ਗਿਆ ਸੀ। 
ਟੋਰਾਂਟੋ ਵਿਚ ਬੀਤੇ ਦਿਨ ਕੋਰੋਨਾ ਦੇ 343, ਪੀਲ ਰੀਜਨ ਵਿਚ 250 ਅਤੇ ਯਾਰਕ ਰੀਜਨ ਵਿਚ 128 ਨਵੇਂ ਮਾਮਲੇ ਦਰਜ ਹੋਏ ਹਨ। 

Lalita Mam

This news is Content Editor Lalita Mam