ਟੋਰਾਂਟੋ 'ਚ ਕੋਰੋਨਾ ਟੀਕਿਆਂ ਦੀ ਘਾਟ ਕਾਰਨ ਰੁਕੀ ਟੀਕਾਕਰਨ ਮੁਹਿੰਮ, ਲੋਕਾਂ 'ਚ ਗੁੱਸਾ

01/20/2021 1:00:32 PM

ਟੋਰਾਂਟੋ- ਕੈਨੇਡਾ ਵਿਚ ਕੋਰੋਨਾ ਟੀਕੇ ਲੱਗਣੇ ਸ਼ੁਰੂ ਹੋ ਗਏ ਹਨ ਪਰ ਟੋਰਾਂਟੋ ਵਿਚ ਵੈਕਸੀਨ ਦੀ ਕਮੀ ਕਾਰਨ ਕੁਝ ਦਿਨਾਂ ਲਈ ਟੀਕਾਕਰਨ ਮੁਹਿੰਮ ਰੋਕੀ ਗਈ ਹੈ। ਮੈਟਰੋ ਟੋਰਾਂਟੋ ਕਨਵੈਨਸ਼ਨ ਸੈਂਟਰ ਨੇ ਟੀਚਾ ਰੱਖਿਆ ਸੀ ਕਿ ਉਹ ਹਰ ਰੋਜ਼ 250 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣਗੇ ਪਰ ਫਿਲਹਾਲ ਇਸ ਨੂੰ ਬੰਦ ਕਰਨਾ ਪੈ ਰਿਹਾ ਹੈ। 

ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਲਾਂਗ ਟਰਮ ਕੇਅਰ ਦੇ ਵਸਨੀਕਾਂ ਅਤੇ ਸਿਹਤ ਕਾਮਿਆਂ ਨੂੰ ਪਹਿਲਾਂ ਟੀਕਾ ਲਗਾਇਆ ਜਾ ਰਿਹਾ ਹੈ ਪਰ ਟੀਕਿਆਂ ਦੀ ਕਮੀ ਕਾਰਨ ਕੁਝ ਲੋਕਾਂ ਨੂੰ ਹੀ ਇਹ ਟੀਕਾ ਮਿਲ ਸਕਿਆ ਹੈ। 

ਹਾਲਾਂਕਿ ਸੋਮਵਾਰ ਨੂੰ ਓਂਟਾਰੀਓ ਅਧਿਕਾਰੀਆਂ ਨੇ ਦੱਸਿਆ ਸੀ ਕਿ ਕਲੀਨਿਕ ਵਿਚ 22 ਜਨਵਰੀ ਤੱਕ ਟੀਕਾਕਰਨ ਮੁਹਿੰਮ ਤੱਕ ਰੋਕੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਵੀ ਲੋਕਾਂ ਨੇ ਟੀਕਾ ਲਗਵਾਉਣ ਲਈ ਸਮਾਂ ਲਿਆ ਸੀ, ਹੁਣ ਉਸ ਨੂੰ ਰੱਦ ਕਰਨਾ ਪੈ ਰਿਹਾ ਹੈ। 
ਸੰਘੀ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਅਗਲੇ ਹਫ਼ਤੇ ਤੱਕ ਫਾਈਜ਼ਰ-ਬਾਇਓਐਨਟੈਕ ਕੋਵਿਡ-19 ਖ਼ੁਰਾਕ ਨਹੀਂ ਮਿਲੇਗੀ। ਇਸ ਕਾਰਨ ਲੋਕਾਂ ਵਿਚ ਕਾਫੀ ਗੁੱਸਾ ਵੀ ਹੈ। 

Lalita Mam

This news is Content Editor Lalita Mam