ਓਨਟਾਰੀਓ : ਫੋਰਡ ਦੇ ਚੀਫ ਆਫ ਸਟਾਫ ਡੀਨ ਨੇ ਦਿੱਤਾ ਅਸਤੀਫਾ

06/22/2019 9:28:37 PM

ਓਨਟਾਰੀਓ - ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਚੀਫ਼ ਆਫ਼ ਸਟਾਫ਼ ਡੀਨ ਫ੍ਰੈਂਚ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਫੋਰਡ ਨੇ ਇਹ ਅਸਤੀਫ਼ਾ ਮਨਜ਼ੂਰ ਵੀ ਕਰ ਲਿਆ ਹੈ। ਜਦੋਂ ਤੱਕ ਇਸ ਅਹੁਦੇ ਲਈ ਨਵੀਂ ਨਿਯੁਕਤੀ ਨਹੀਂ ਹੋ ਜਾਂਦੀ ਤਦ ਤੱਕ ਪ੍ਰੀਮੀਅਰ ਦੇ ਡਿਪਟੀ ਚੀਫ਼ ਆਫ਼ ਸਟਾਫ਼ ਜੈਮੀ ਵਾਲੇਸ ਆਖਰੀ ਚੀਫ਼ ਆਫ਼ ਸਟਾਫ਼ ਵਜੋਂ ਇਹ ਅਹੁਦਾ ਸੰਭਾਲਣਗੇ।
ਇਕ ਅੰਗ੍ਰੇਜ਼ੀ ਨਿਊਜ਼ ਚੈਨਲ ਮੁਤਾਬਕ ਡੀਨ ਫ੍ਰੈੈਂਚ ਨੇ ਸ਼ੁੱਕਰਵਾਰ ਨੂੰ ਅਸਤੀਫ਼ਾ ਦਿੱਤਾ। ਇਸ ਤੋਂ 1 ਦਿਨ ਪਹਿਲਾਂ ਹੀ ਇਹ ਖ਼ਬਰ ਆਈ ਸੀ ਕਿ ਪ੍ਰੀਮੀਅਰ ਦੇ ਦਫ਼ਤਰ ਵੱਲੋਂ ਵਿਵਾਦਤ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨ•ਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ, ਜਿਨ•ਾਂ ਦੇ ਡੀਨ ਫਰੈਂਚ ਨਾਲ ਨਿੱਜੀ ਸਬੰਧ ਹਨ। ਪ੍ਰੀਮੀਅਰ ਦੇ ਦਫ਼ਤਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਡਗ ਫੋਰਡ ਨੇ ਆਪਣੇ ਚੀਫ਼ ਆਫ਼ ਸਟਾਫ਼ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਅਸਤੀਫ਼ੇ 'ਚ ਡੀਨ ਨੇ ਆਖਿਆ ਕਿ ਓਨਟਾਰੀਓ ਸਰਕਾਰ ਦੇ ਕਾਰਜਕਾਲ ਦਾ ਇਕ ਸਾਲ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ ਅਤੇ ਹੁਣ ਉਹ ਪ੍ਰਾਈਵੇਟ ਸੈਕਟਰ 'ਚ ਪਰਤਣਾ ਚਾਹੁੰਦੇ ਹਨ, ਜਿੱਥੇ ਉਹ ਪਹਿਲਾਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।

Khushdeep Jassi

This news is Content Editor Khushdeep Jassi