ਚੀਨ ''ਚ ਕੋਵਿਡ-19 ਨਿਯਮਾਂ ''ਚ ਸਖ਼ਤੀ, ਆਨਲਾਈਨ ਕੀਤੀਆਂ ਗਈਆਂ ਕਲਾਸਾਂ

04/28/2022 4:33:25 PM

ਬੀਜਿੰਗ (ਏਜੰਸੀ): ਚੀਨ ਦੀ ਰਾਜਧਾਨੀ ਵਿਚ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪਾਬੰਦੀਆਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਕਈ ਹੋਰ ਵਿਦਿਅਕ ਸੰਸਥਾਵਾਂ ਨੇ ਵੀਰਵਾਰ ਨੂੰ ਫਿਲਹਾਲ ਆਨਲਾਈਨ ਕਲਾਸਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਮਹੀਨੇ ਦੇ ਪਹਿਲੇ ਹਫ਼ਤੇ 2.1 ਕਰੋੜ ਦੀ ਆਬਾਦੀ ਵਾਲੇ ਬੀਜਿੰਗ ਸ਼ਹਿਰ ਦੇ ਪ੍ਰਸ਼ਾਸਨ ਨੇ ਤਿੰਨ ਪੜਾਵਾਂ ਵਿੱਚ ਕੋਵਿਡ ਦੀ ਵਿਆਪਕ ਜਾਂਚ ਦੇ ਆਦੇਸ਼ ਦਿੱਤੇ ਸਨ ਅਤੇ ਤੀਜੇ ਪੜਾਅ ਦੀ ਜਾਂਚ ਸ਼ੁੱਕਰਵਾਰ ਨੂੰ ਹੋਣੀ ਹੈ। ਉੱਥੇ ਕੋਵਿਡ-19 ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁਝ ਭਾਈਚਾਰਿਆਂ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਕੋਰੋਨਾ ਦਾ ਕਹਿਰ ਜਾਰੀ, 9 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ

ਵੀਰਵਾਰ ਨੂੰ ਚਾਓਯਾਂਗ ਜ਼ਿਲ੍ਹੇ ਵਿੱਚ ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਸ਼ੁਰੂ ਹੋਈ। ਹਾਲਾਂਕਿ ਸੈਕੰਡਰੀ ਅਤੇ ਹਾਇਰ ਸੈਕੰਡਰੀ ਸਕੂਲਾਂ ਦੇ ਉਨ੍ਹਾਂ ਵਿਦਿਆਰਥੀਆਂ ਲਈ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ ਜੋ ਅਜਿਹੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ ਜੋ ਉਨ੍ਹਾਂ ਦੇ ਅਕਾਦਮਿਕ ਭਵਿੱਖ ਦਾ ਫ਼ੈਸਲਾ ਕਰਨਗੇ। ਬੀਜਿੰਗ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਸੰਕਰਮਣ ਦੇ ਕੁੱਲ 50 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਦੋ ਮਰੀਜ਼ਾਂ ਵਿੱਚ ਕੋਵਿਡ ਦੇ ਲੱਛਣ ਨਹੀਂ ਹਨ। ਇਸ ਨਾਲ ਮਹਾਮਾਰੀ ਦੀ ਨਵੀਂ ਲਹਿਰ ਵਿਚ ਸੰਕਰਮਿਤਾਂ ਦੀ ਗਿਣਤੀ ਵਧ ਕੇ 150 ਹੋ ਗਈ ਹੈ।  ਕੁੱਲ ਸੰਕਰਮਿਤਾਂ ਵਿੱਚੋਂ ਵਿਦਿਆਰਥੀਆਂ ਦੀ ਗਿਣਤੀ 30 ਪ੍ਰਤੀਸ਼ਤ ਹੈ ਅਤੇ ਚਾਓਯਾਂਗ ਜ਼ਿਲ੍ਹੇ ਵਿੱਚ ਛੇ ਸਕੂਲ ਅਤੇ ਦੋ ਕਿੰਡਰਗਾਰਟਨ ਲਾਗ ਦੇ ਸਮੂਹਾਂ (ਸੰਕਰਮਣ ਦੇ ਸਮੂਹਿਕ ਕੇਸ) ਦੇ ਰੂਪ ਵਿੱਚ ਸਾਹਮਣੇ ਆਏ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਸ਼ਾਹਬਾਜ਼ ਅਤੇ ਉਹਨਾਂ ਦੇ ਪੁੱਤਰ ਹਮਜ਼ਾ ਦੀ ਵਧੀ ਮੁਸ਼ਕਲ, ਮਨੀ ਲਾਂਡਰਿੰਗ ਮਾਮਲੇ 'ਚ ਅਦਾਲਤ ਨੇ ਦਿੱਤਾ ਇਹ ਆਦੇਸ਼

ਅਧਿਕਾਰੀਆਂ ਨੇ ਦੱਸਿਆ ਕਿ ਬੀਜਿੰਗ ਦੇ ਘੱਟੋ-ਘੱਟ ਤਿੰਨ ਜ਼ਿਲ੍ਹਿਆਂ ਵਿੱਚ ਵਿਦਿਆਰਥੀ ਦੀ ਪੜ੍ਹਾਈ ਪਹਿਲਾਂ ਹੀ ਆਨਲਾਈਨ ਕਰ ਦਿੱਤਾ ਗਈ ਹੈ। ਉਹਨਾਂ ਨੇ ਵੀਰਵਾਰ ਨੂੰ ਕਿਹਾ ਕਿ ਚਾਓਯਾਂਗ ਵਿੱਚ ਦੋ ਰਿਹਾਇਸ਼ੀ ਕੰਪਲੈਕਸਾਂ ਦੇ ਵਸਨੀਕਾਂ ਨੂੰ ਘਰ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਉੱਥੋਂ ਲਾਗ ਦੇ ਮਾਮਲੇ ਸਾਹਮਣੇ ਆਏ ਹਨ। ਬੀਜਿੰਗ ਨੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਪਾਬੰਦੀਆਂ ਲਗਾਉਣ ਵਿੱਚ ਮੁਸਤੈਦੀ ਦਿਖਾਈ ਹੈ ਭਾਵੇਂ ਕਿ ਇੱਥੇ ਸੰਕਰਮਿਤਾਂ ਦੀ ਗਿਣਤੀ ਮੁਕਾਬਲਤਨ ਘੱਟ ਹੈ ਅਤੇ ਮਹਾਮਾਰੀ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਸ਼ੰਘਾਈ ਵਰਗੇ ਕਦਮ ਚੁੱਕਣ ਤੋਂ ਬਚਣ ਲਈ ਕੀਤਾ ਗਿਆ ਹੈ, ਜਿੱਥੇ ਕੋਰੋਨਾ ਵਾਇਰਸ ਦੇ ਓਮੀਕਰੋਨ ਰੂਪ ਕਾਰਨ ਤੇਜ਼ੀ ਨਾਲ ਲਾਗ ਫੈਲਦੀ ਹੈ ਅਤੇ 2.50 ਕਰੋੜ ਦੀ ਆਬਾਦੀ ਵਾਲਾ ਸ਼ਹਿਰ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। 

ਪਾਬੰਦੀਆਂ ਕਾਰਨ ਸ਼ੰਘਾਈ ਦੇ ਬਹੁਤ ਸਾਰੇ ਵਸਨੀਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ। ਇਹ ਚੌਥਾ ਹਫ਼ਤਾ ਹੈ ਜਦੋਂ ਸਾਰੇ ਸਕੂਲ ਸਿਰਫ਼ ਆਨਲਾਈਨ ਹੋ ਰਹੇ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਅਨੁਸਾਰ ਵੀਰਵਾਰ ਨੂੰ ਚੀਨ ਦੀ ਮੁੱਖ ਭੂਮੀ 'ਤੇ ਸੰਕਰਮਣ ਦੇ ਕੁੱਲ 11,285 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਸ਼ੰਘਾਈ ਦੇ ਹਨ, ਜਿੱਥੇ 47 ਹੋਰ ਲੋਕਾਂ ਦੀ ਮੌਤ ਹੋ ਗਈ। ਰਾਜ-ਸੰਚਾਲਿਤ ਆਨਲਾਈਨ ਮੀਡੀਆ ਸਰੋਤ ਦਿ ਪੇਪਰ ਦੇ ਅਨੁਸਾਰ ਦੱਖਣੀ ਚੀਨ ਦੇ ਗਵਾਂਗਜ਼ੂ ਦੇ ਮੈਨੂਫੈਕਚਰਿੰਗ ਹੱਬ ਦੇ ਬੇਯੂਨ ਹਵਾਈ ਅੱਡੇ 'ਤੇ ਹਵਾਈ ਅੱਡੇ ਦੇ ਕਰਮਚਾਰੀਆਂ ਦੇ ਕੋਵਿਡ ਟੈਸਟਾਂ ਦੇ "ਅਸਾਧਾਰਨ ਨਤੀਜੇ" ਦਿਖਾਉਣ ਤੋਂ ਬਾਅਦ ਵੀਰਵਾਰ ਨੂੰ ਲਗਭਗ 80 ਪ੍ਰਤੀਸ਼ਤ ਉਡਾਣਾਂ ਨੂੰ ਰੱਦ ਕਰਨਾ ਪਿਆ।

Vandana

This news is Content Editor Vandana