ਆਨਲਾਈਨ ਭਿਖਾਰੀ, ਟਵੀਟਰ ''ਤੇ ਭੀਖ ਮੰਗ ਕੇ ਕਮਾਉਂਦਾ ਹੈ ਲੱਖਾਂ ਰੁਪਏ

02/12/2019 8:37:12 PM

ਨਿਊਯਾਰਕ—ਤੁਸੀਂ ਸੜਕਾਂ 'ਤੇ ਭੀਖ ਮੰਗ ਕੇ ਲੱਖਾਂ ਰੁਪਏ ਕਮਾਉਣ ਵਾਲਿਆਂ ਦੇ ਬਾਰੇ 'ਚ ਤਾਂ ਸੁਣਿਆ ਹੋਵੇਗਾ ਪਰ ਇਕ ਵਿਅਕਤੀ ਅਜਿਹਾ ਵੀ ਹੈ ਜੋ ਟਵੀਟਰ 'ਤੇ ਭੀਖ ਮੰਗਦਾ ਹੈ। ਇਹ ਵਿਅਕਤੀ ਟਵੀਟਰ 'ਤੇ ਭੀਖ ਮੰਗ ਕੇ ਲੱਖਾਂ ਰੁਪਏ ਕਮਾਉਂਦਾ ਹੈ ਅਤੇ ਆਲੀਸ਼ਾਨ ਜ਼ਿੰਦਗੀ ਜਿਉਂਦਾ ਹੈ। ਇਸ ਦਾ ਲਾਈਫਸਟਾਈਲ ਦੇਖ ਕੇ ਚੰਗੇ-ਚੰਗੇ ਆਪਣਾ ਸਿਰ ਫੜ੍ਹ ਲੈਂਦੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਟਵੀਟਰ 'ਤੇ ਭੀਖ ਮੰਗਣ ਵਾਲਾ ਇਹ ਨੌਜਵਾਨ ਖੁਦ ਨੂੰ ਕਿਸੇ ਰਿਆਲਟੀ ਟੀ.ਵੀ. ਸਟਾਰ ਤੋਂ ਘਟ ਨਹੀਂ ਸਮਝਦਾ ਹੈ। 25 ਸਾਲ ਦਾ ਇਹ ਨੌਜਵਾਨ ਆਨਲਾਈਨ ਭੀਖ ਰਾਹੀਂ ਹੀ ਆਪਣੇ ਘਰ ਦਾ ਕਿਰਾਇਆ ਭਰਦਾ ਹੈ ਅਤੇ ਆਪਣੇ ਮਹਿੰਗੇ ਸ਼ੌਕਾਂ ਨੂੰ ਪੂਰਾ ਕਰਦਾ ਹੈ।

ਟਵੀਟਰ 'ਤੇ ਭੀਖ ਮੰਗ ਕੇ ਹਰ ਮਹੀਨੇ ਪੰਜ ਲੱਖ ਰੁਪਏ ਕਮਾਉਣ ਵਾਲਾ ਇਹ ਨੌਜਵਾਨ ਦਾ ਨਾਂ ਜੋਵਨ ਹਿਲ ਹੈ। 25 ਸਾਲਾ ਜੋਵਨ ਨਿਊਯਾਰਕ 'ਚ ਰਹਿੰਦਾ ਹੈ। ਆਨਲਾਈਨ ਭੀਖ ਮੰਗਣ ਤੋਂ ਪਹਿਲਾ ਜੋਵਨ ਇਕ ਰੇਸਟਰਾਂ 'ਚ ਕੰਮ ਕਰਦਾ ਸੀ। ਉਸ ਨੇ ਇਹ ਨੌਕਰੀ ਛੱਡ ਦਿੱਤੀ ਅਤੇ ਟਵੀਟਰ 'ਤੇ ਭੀਖ ਮੰਗਣ ਲੱਗਿਆ। ਜੋਵਨ ਦਾ ਕਹਿਣਾ ਹੈ ਕਿ ਟਵੀਟਰ 'ਤੇ ਆਪਣੇ ਫਾਲੋਅਰਸ ਨੂੰ ਸਰਵਿਸ ਪ੍ਰੋਵਾਈਡ ਕਰਦਾ ਹੈ ਅਤੇ ਬਦਲੇ 'ਚ ਉਹ ਖੁਸ਼ ਹੋ ਕੇ ਉਸ ਨੂੰ ਪੈਸੇ ਦਿੰਦੇ ਹਨ।

ਜੋਵਨ ਦਾ ਸਪਨਾ ਫੋਬਰਸ ਦੀ ਲਿਸਟ 'ਚ ਸਭ ਤੋਂ ਫੇਮਸ ਬਿਜ਼ਨੈੱਸਮੈਨ ਦੇ ਤੌਰ 'ਤੇ ਸ਼ਾਮਲ ਹੋਣ ਦਾ ਹੈ। ਆਨਾਈਨ ਭੀਖ ਮੰਗਣ ਤੋਂ ਪਹਿਲਾਂ ਜੋਵਨ ਇਕ ਰੇਸਟਰਾਂ 'ਚ ਕੰਮ ਕਰਕੇ £965 (ਕਰੀਬ 87 ਹਜ਼ਾਰ ਰੁਪਏ) ਕਮਾਉਂਦਾ ਸੀ। ਜੋਵਨ ਦਾ ਕਹਿਣਾ ਹੈ ਕਿ ਜਦ ਉਹ ਕਾਲਜ 'ਚ ਸੀ ਤਾਂ ਉਹ ਲੋਕਾਂ ਨੂੰ ਘਰ—ਘਰ ਜਾ ਕੇ ਕੇਅਰ ਅਸਿਸਟੈਂਟ ਦੀ ਸਰਵਿਸ ਮੁਹੱਈਆ ਕਰਵਾਉਂਦਾ ਸੀ। ਇਸ ਤੋਂ ਬਾਅਦ ਉਸ ਨੇ ਕਾਲਜ ਛੱਡ ਕੇ ਰੇਸਟਰਾਂ 'ਚ ਕੰਮ ਕੀਤਾ।

 

ਜੋਵਨ ਟਵੀਟਰ 'ਤੇ ਆਪਣੇ ਫਾਲੋਅਰਸ ਤੋਂ ਪੈਸੇ ਮੰਗਦਾ ਹੈ। ਉਸ ਦੇ ਟਵੀਟਰ 'ਤੇ 1 ਲੱਖ 10 ਹਜ਼ਾਰ ਫਾਲੋਅਰਸ ਹਨ। ਜੋਵਨ ਦੀ ਮਾਂ ਨਰਸ ਅਤੇ ਪਿਤਾ ਆਈ.ਟੀ. ਡਿਪਾਰਟਮੈਂਟ 'ਚ ਕੰਮ ਕਰਦੇ ਹਨ। ਜੋਵਨ ਆਪਣੇ ਮਜ਼ਾਕਿਆ ਲਿਹਾਜ਼ੇ ਨੂੰ ਹੀ ਆਪਣੀ ਸਫਲਤਾ ਦੀ ਕੂੰਜੀ ਮੰਨਦਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਟਵੀਟਰ ਅਤੇ ਲਾਈਵ ਸਟਰੀਮਿੰਗ ਬੇਹੱਦ ਮਨੋਰੰਜਕ ਹੁੰਦੇ ਹਨ ਅਤੇ ਇਸ ਨਾਲ ਉਸ ਦੇ ਫਾਲੋਅਰਸ ਖੁਸ਼ ਹੁੰਦੇ ਹਨ ਅਤੇ ਉਸ ਨੂੰ ਪੈਸੇ ਦਿੰਦੇ ਹਨ।

Karan Kumar

This news is Content Editor Karan Kumar