ਇਕ ਅਜਿਹਾ ਪਿੰਡ ਜਿੱਥੇ ਮਰਦਾਂ ਦੀ ਹੈ ''ਨੌ-ਐਂਟਰੀ''

10/21/2017 11:50:51 PM

ਕੀਨੀਆ — ਦੁਨੀਆ ਦੇ ਹਰੇਕ ਪਿੰਡ ਅਤੇ ਸ਼ਹਿਰ 'ਚ ਆਦਮੀ ਅਤੇ ਔਰਤ ਰਹਿੰਦੇ ਹਨ। ਪਰ ਦੁਨੀਆ 'ਚ ਇਕ ਅਜਿਹਾ ਪਿੰਡ ਹੈ ਜਿੱਥੇ ਸਿਰਫ ਔਰਤਾਂ ਹੀ ਰਹਿੰਦੀਆਂ ਹਨ। ਇਥੇ ਬੰਦਿਆਂ ਦੀ ਐਂਟਰੀ 'ਤੇ ਬੈਨ ਲਾਇਆ ਹੋਇਆ ਹੈ। ਇਹ ਕੀਨੀਆ ਦੇ ਸਾਬੁਰੂ ਦਾ ਉਮੋਜਾ ਪਿੰਡ ਹੈ। ਇਸ ਪਿੰਡ 'ਚ ਸਿਰਫ ਔਰਤਾਂ ਅਤੇ ਬੱਚੇ ਹੇ ਰਹਿੰਦੇ ਹਨ। 


250 ਤੋਂ ਘੱਟ ਦੀ ਆਬਾਦੀ ਵਾਲੇ ਇਸ ਪਿੰਡ 'ਚ ਬੰਦਿਆਂ ਦੇ ਆਉਣ 'ਤੇ ਪਾਬੰਦੀ ਲਾਈ ਗਈ ਹੈ। ਜ਼ਿਕਰਯੋਗ ਹੈ ਕਿ 1990 'ਚ ਇਸ ਪਿੰਡ 'ਚ ਕੁਝ ਬ੍ਰਿਟਿਸ਼ ਜਵਾਨਾਂ ਨੇ ਇੱਥੋਂ ਦੀਆਂ ਸਥਾਨਕ ਔਰਤਾਂ ਦੇ ਨਾਲ ਬਲਤਕਾਰ ਕੀਤਾ ਸੀ। ਜਿਸ ਤੋਂ ਬਾਅਦ ਇਨ੍ਹਾਂ ਔਰਤਾਂ ਦੇ ਮਨ 'ਚ ਮਰਦਾਂ ਪ੍ਰਤੀ ਅਜਿਹੀ ਸੋਚ ਬਣ ਗਈ ਕਿ ਉਨ੍ਹਾਂ ਨੂੰ ਇਸ ਪਿੰਡ 'ਚ ਮਰਦਾਂ ਦੇ ਆਉਣ 'ਤੇ ਹੀ ਬੈਨ ਲਾਉਣ ਪਿਆ। ਉਨ੍ਹਾਂ ਨੇ ਮਰਦਾਂ ਤੋਂ ਦੂਰ ਰਹਿਣ ਦਾ ਮਨ ਬਣਾਇਆ ਅਤੇ ਆਪਣਾ ਇੱਕ ਪਿੰਡ ਵਸਾ ਲਿਆ। 


ਇਹ ਪਿੰਡ ਕੀਨੀਆ ਦੀ ਰਾਜਧਾਨੀ ਨੈਰੋਬੀ ਵਲੋਂ ਕਰੀਬ 380 ਕਿਮੀ ਦੂਰ ਸਾਬੁਰੂ ਕਾਉਂਟੀ 'ਚ ਵਸਿਆ ਹੈ। ਅੱਜ ਇਹ ਪਿੰਡ ਬਲਤਕਾਰ, ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਦਾ ਟਿਕਾਣਾ ਬਣ ਚੁੱਕਿਆ ਹੈ। ਹੁਣ ਇਸ ਪਿੰਡ 'ਚ ਪ੍ਰਾਇਮਰੀ ਸਕੂਲ ਅਤੇ ਕਲਚਰ ਸੈਂਟਰ ਵਰਗੀਆਂ ਸੁਵਿਧਾਵਾਂ ਉਪਲੱਬਧ ਹੋ ਚੁੱਕੀਆਂ ਹਨ। ਇਥੋਂ ਦੀਆਂ ਔਰਤਾਂ ਸਾਬੁਰੂ ਨੈਸ਼ਨਲ ਪਾਰਕ ਦੇਖਣ ਆਉਣ ਵਾਲੇ ਸੈਲਾਨੀਆਂ ਲਈ ਕੈਂਪੇਨ ਚਲਾਉਂਦੀਆਂ ਹਨ, ਪੈਸਿਆਂ ਲਈ ਇਹ ਔਰਤਾਂ ਇੱਥੇ ਰਵਾਇਤੀ ਗਹਿਣੇ ਵੀ ਬਣਾ ਕੇ ਵੇਚਦੀਆਂ ਹਨ। 


ਇਸ ਪਿੰਡ ਦੀ ਆਪਣੀ ਵੈੱਬਸਾਈਟ ਵੀ ਹੈ, ਜਿਸ 'ਚ ਮਰਦਾਂ ਦੀ ਐਂਟਰੀ 'ਤੇ ਬੈਨ ਹੋਣ ਦੇ ਕਾਰਨ ਇਹ ਸੈਰ ਸਪਾਟਾ ਲਈ ਖਿੱਚ ਦਾ ਮੁੱਖ ਕੇਂਦਰ ਬਣਿਆ ਹੋਇਆ ਹੈ। ਇੱਥੇ ਸੈਲਾਨੀ ਘੁੰਮਣ ਲਈ ਆਉਂਦੇ ਹਨ ਅਤੇ ਔਰਤਾਂ ਇਨ੍ਹਾਂ ਸੈਲਾਨੀਆਂ ਕੋਲੋਂ ਪਿੰਡ 'ਚ ਐਂਟਰੀ ਲਈ ਜ਼ਿਆਦਾ ਫੀਸ ਵਸੂਲਦੀਆਂ ਹਨ।