ਚੀਨ ''ਚ ਪੁੱਲ ਦਾ ਹਿੱਸਾ ਡਿੱਗਣ ਕਾਰਨ ਵਾਪਰਿਆ ਹਾਦਸਾ, ਇਕ ਦੀ ਮੌਤ ਅਤੇ 8 ਜ਼ਖਮੀ

01/13/2017 10:21:52 AM

ਬੀਜਿੰਗ— ਮੱਧ ਚੀਨ ਦੇ ਝੇਂਗਝੋਉ ਸ਼ਹਿਰ ''ਚ ਪੁਰਾਣੇ ਪੁੱਲ ਦਾ ਇਕ ਹਿੱਸਾ ਢਹਿ ਕੇ ਬੱਸ ''ਤੇ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਵੀਰਵਾਰ ਰਾਤ ਉਸ ਸਮੇਂ ਵਾਪਰਿਆ, ਜਦੋਂ ਕਰਮਚਾਰੀ ਚੌਹਾਰੇ ''ਤੇ ਬਣੇ ਪੁਰਾਣੇ ਪੁੱਲ ਦੇ ਰੈਂਪ ਨੂੰ ਤੋੜਨ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਬੱਸ ਪੁੱਲ ਢਹਿਦੇ ਸਮੇਂ ਉਸ ਦੀ ਲਪੇਟ ''ਚ ਆ ਗਈ। 
ਹਾਦਸੇ ''ਚ 66 ਸਾਲਾ ਰਿਟਾਇਰਡ ਰੇਲ ਕਰਮਚਾਰੀ ਦੀ ਮੌਤ ਹੋ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। 8 ਜ਼ਖਮੀ ਹੋਏ ਵਿਅਕਤੀਆਂ ''ਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ।

Tanu

This news is News Editor Tanu