ਨੇਪਾਲ 'ਚ ਡੇਢ ਕੁਇੰਟਲ ਸੋਨਾ ਬਰਾਮਦ, ਤਸਕਰੀ ਦਾ ਮਾਸਟਰਮਾਈਂਡ ਚੀਨੀ ਨਾਗਰਿਕ ਗ੍ਰਿਫ਼ਤਾਰ

07/22/2023 4:55:41 AM

ਇੰਟਰਨੈਸ਼ਨਲ ਡੈਸਕ : ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਸੋਨੇ ਦੀ ਸਭ ਤੋਂ ਵੱਡੀ ਖੇਪ ਫੜੀ ਗਈ ਹੈ, ਜਿੱਥੇ ਸੋਨੇ ਦੀ ਵੱਡੇ ਪੱਧਰ 'ਤੇ ਤਸਕਰੀ ਹੋ ਰਹੀ ਸੀ। ਤ੍ਰਿਭੁਵਨ ਹਵਾਈ ਅੱਡੇ ਤੋਂ ਕਸਟਮ ਕਲੀਅਰੈਂਸ ਤੋਂ ਬਾਅਦ ਮਾਲ ਵਿਭਾਗ ਨੇ ਹਵਾਈ ਅੱਡੇ ਦੇ ਬਾਹਰੋਂ 155 ਕਿਲੋ ਸੋਨਾ ਬਰਾਮਦ ਕੀਤਾ ਹੈ। ਇਸ ਮਾਮਲੇ 'ਚ ਹੁਣ ਤੱਕ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਕਸਟਮ ਵਿਭਾਗ ਦੇ 2 ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਜਾਂਚ ਦੇ ਹੁਕਮ ਵੀ ਦਿੱਤੇ ਹਨ।

ਇਹ ਵੀ ਪੜ੍ਹੋ : ਡਾਂਸ ਤੋਂ ਬਾਅਦ ਦਿੱਲੀ ਮੈਟਰੋ 'ਚ ਲੜਕੀ ਦੇ ਸਟੰਟ ਦਾ ਵੀਡੀਓ ਵਾਇਰਲ, ਲੋਕ ਹੋ ਰਹੇ ਹੈਰਾਨ

ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਨੇਪਾਲ ਦੇ ਮਾਲ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਠਮੰਡੂ ਏਅਰਪੋਰਟ ਤੋਂ ਕਰੀਬ ਇਕ ਕੁਇੰਟਲ ਸੋਨਾ ਬਾਹਰ ਕੱਢਿਆ ਜਾ ਰਿਹਾ ਹੈ। ਇਸ ਤੋਂ ਬਾਅਦ ਮਾਲ ਵਿਭਾਗ ਦੇ ਅਧਿਕਾਰੀ ਹਵਾਈ ਅੱਡੇ 'ਤੇ ਪੁੱਜੇ ਪਰ ਪਤਾ ਲੱਗਾ ਕਿ ਕਸਟਮ ਕਲੀਅਰੈਂਸ ਤੋਂ ਬਾਅਦ ਸੋਨਾ ਇਕ ਟੈਕਸੀ 'ਚ ਰੱਖ ਕੇ ਉਥੋਂ ਥੋੜ੍ਹਾ ਸਮਾਂ ਪਹਿਲਾਂ ਹੀ ਰਵਾਨਾ ਹੋਇਆ ਸੀ। ਮਾਲ ਵਿਭਾਗ ਦੇ ਅਧਿਕਾਰੀ ਨੇ ਪੁਲਸ ਦੀ ਮਦਦ ਨਾਲ ਹਵਾਈ ਅੱਡੇ ਨੂੰ ਜਾਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ।

ਇਹ ਵੀ ਪੜ੍ਹੋ : 'ਪਤੀ ਦੇ ਪੈਸੇ ਉਡਾਉਣਾ ਸ਼ੌਕ ਹੈ ਮੇਰਾ...', ਰੋਜ਼ਾਨਾ ਕਰਦੀ ਹੈ ਲੱਖਾਂ ਦੀ Shopping, ਜਾਣੋ ਕੌਣ ਹੈ ਇਹ ਔਰਤ

ਸਾਰੀਆਂ ਟੈਕਸੀਆਂ ਦੀ ਤਲਾਸ਼ੀ ਲਈ ਗਈ। ਹਵਾਈ ਅੱਡੇ ਤੋਂ ਬਾਹਰ ਨਿਕਲਣ ਵਾਲੇ ਮੁੱਖ ਗੇਟ ਕੋਲ ਉਹ ਟੈਕਸੀ ਮਿਲ ਗਈ, ਜਿਸ ਵਿੱਚ ਸੋਨਾ ਰੱਖ ਕੇ ਬਾਹਰ ਕੱਢਿਆ ਜਾ ਰਿਹਾ ਸੀ। ਮਾਲ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੇਕਰ 10 ਸਕਿੰਟ ਦੀ ਵੀ ਦੇਰੀ ਹੋ ਜਾਂਦੀ ਤਾਂ ਸੋਨਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਾ ਸੀ। ਇਸ ਤੋਂ ਪਹਿਲਾਂ ਮਾਲ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਕਰੀਬ 100 ਕਿਲੋ ਸੋਨੇ ਦੀ ਤਸਕਰੀ ਹੋ ਰਹੀ ਹੈ। ਬਰਾਮਦ ਹੋਣ 'ਤੇ 155 ਕਿਲੋ ਸੋਨਾ ਮਿਲਿਆ।

ਇਸ ਮਾਮਲੇ 'ਚ ਨੇਪਾਲ ਪੁਲਸ ਨੇ ਇਕ ਚੀਨੀ ਨਾਗਰਿਕ ਜਿਕਵਾਂਗ ਲਿੰਗ ਨੂੰ ਏਅਰਪੋਰਟ ਤੋਂ ਚੀਨ ਭੱਜਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਉਹ ਪਿਛਲੇ ਇਕ ਸਾਲ ਤੋਂ ਨੇਪਾਲ ਵਿੱਚ ਰਹਿ ਰਿਹਾ ਸੀ। ਜਿਸ ਦਿਨ ਸੋਨੇ ਦੀ ਇੰਨੀ ਵੱਡੀ ਖੇਪ ਫੜੀ ਗਈ, ਉਸੇ ਦਿਨ ਉਸ ਨੂੰ ਏਅਰਪੋਰਟ ਦੇ ਇਮੀਗ੍ਰੇਸ਼ਨ ਏਰੀਏ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਮੁਲਜ਼ਮ ਦੇ ਘਰੋਂ ਸਿੰਗਾਪੁਰ ਤੋਂ ਭੇਜੇ ਕੁਝ ਸੀਲਬੰਦ ਪੈਕ ਪਾਰਸਲ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਮਾਲ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh