ਨਸਲਵਾਦ ਖਿਲਾਫ ''ਚ ਹਜ਼ਾਰਾਂ ਉੱਤਰੇ ਸੜਕਾਂ ''ਤੇ

08/20/2017 2:33:14 AM

ਵੈਨਕੂਵਰ— ਅਮਰੀਕਾ 'ਚ ਨਸਲਵਾਦ ਤੇ ਹਿੰਸਕ ਅੰਦੋਲਨ ਦੇ ਮੱਦੇਨਜ਼ਰ ਅੱਜ ਸੱਜੇ ਪੱਖੀਆਂ ਵਲੋਂ ਵੈਨਕੂਵਰ ਸਿਟੀ ਹਾਲ ਨੇੜੇ ਪ੍ਰਦਰਸ਼ਨ ਕੀਤਾ ਗਿਆ। ਇਸ 'ਚੋਂ ਇਕ ਧੜਾ ਇਸਲਾਮ ਤੇ ਇੰਮੀਗ੍ਰਾਂਟਾਂ ਵਿਰੁੱਧ ਪ੍ਰਦਰਸ਼ਨ ਕਰ ਰਿਹਾ ਹੈ ਤੇ ਦੂਜਾ ਧੜਾ ਇਸਲਾਮੋਫੋਬੀਆ ਤੇ ਨਸਲਵਾਦ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ। ਵੈਨਕੂਵਰ ਸਿਟੀ ਹਾਲ ਦੇ ਬਾਹਰ ਅੱਜ ਸੱਜੇ ਪੱਖੇ ਪਾਰਟੀਆਂ ਵਲੋਂ ਇਸਲਾਮ ਤੇ ਇੰਮੀਗ੍ਰਾਂਟਾਂ ਪ੍ਰਤੀ ਫੈਡਰਲ ਸਰਕਾਰ ਦੀਆਂ ਨੀਤੀਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਜਦਕਿ ਇਸ ਰੋਸ ਪ੍ਰਦਰਸ਼ਨ 'ਚ ਬ੍ਰਿਟਿਸ਼ ਕੋਲੰਬੀਆ ਵਾਸੀਆਂ ਵਲੋਂ ਵੀ ਸੱਜੇ ਪੱਖੀਆਂ ਦੀ ਇਸ ਰੈਲੀ ਦਾ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਹਿੱਸਾ ਲਿਆ। 


ਇਸ ਰੈਲੀ ਕਾਰਨ ਇਲਾਕੇ 'ਚ ਪਹਿਲਾਂ ਹੀ ਪੁਲਸ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਰੋਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨ ਕਾਰੀਆਂ ਤੇ ਪੁਲਸ ਵਿਚਾਲੇ ਝੜਪ ਹੋ ਗਈ। ਪੁਲਸ ਨੇ ਇਸ ਦੌਰਾਨ 20 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਸੱਜੇ ਪੱਖੀ ਪਾਰਟੀਆਂ ਵਲੋਂ ਅਜਿਹੇ ਵੇਲੇ 'ਚ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਜਦੋਂ ਹਾਲ ਹੀ 'ਚ ਅਮਰੀਕਾ ਦੇ ਵਰਜੀਨੀਆ ਦੇ ਸ਼ਾਰਲੈਟਵਿਲੇ ਸ਼ਹਿਰ 'ਚ ਸੱਜੇ ਪੱਖੀ ਗੋਰੇ ਲੋਕਾਂ ਦੀ ਰੈਲੀ ਦਾ ਵਿਰੋਧ ਕਰ ਰਹੇ ਲੋਕਾਂ 'ਤੇ ਇਕ ਵਾਈਟ ਸੁਪਰਮਿਸਟ ਵਲੋਂ ਗੱਡੀ ਚੜਾ ਕੇ ਹਮਲਾ ਕੀਤਾ ਗਿਆ ਸੀ, ਜਿਸ 'ਚ ਇਕ ਔਰਤ ਦੀ ਮੌਤ ਹੋ ਗਈ ਸੀ ਤੇ 19 ਹੋਰ ਜ਼ਖਮੀ ਹੋ ਗਏ ਸਨ। ਇਸ ਹਮਲੇ ਮਗਰੋਂ ਖਬਰਾਂ ਆ ਰਹੀਆਂ ਹਨ ਕਿ ਕੈਨੇਡਾ 'ਚ ਵੀ ਸੱਜੇ ਪੱਖੀ ਵਿਚਾਰਧਾਰਾ ਦੇ ਲੋਕ ਸਿਰ ਚੁੱਕ ਰਹੇ ਹਨ, ਜਿਸ ਕਾਰਨ ਆਉਣ ਵਾਲੇ ਸਮੇਂ 'ਚ ਕੈਨੇਡਾ 'ਚ ਪ੍ਰਵਾਸੀਆਂ, ਮੂਲਵਾਸੀਆਂ ਤੇ ਘੱਟ ਗਿਣਤੀ ਵਾਲਿਆਂ ਲਈ ਮਾਹੌਲ ਖਰਾਬ ਹੋਣ ਵਾਲਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਮੋਰਗਨ ਨੇ ਵਰਲਡ ਕੋਅਲਿਸ਼ਨ ਅਗੈਂਸਟ ਇਸਲਾਮ ਵਲੋਂ ਇਸਲਾਮ ਤੇ ਇੰਮੀਗ੍ਰਾਂਟਾਂ ਵਿਰੁੱਧ ਕੱਢੀ ਜਾ ਰਹੀ ਇਸ ਰੈਲੀ ਦੀ ਨਿਖੇਧੀ ਕੀਤੀ ਹੈ। ਕੈਨੇਡਾ ਦੇ ਸਾਰੇ ਸਿਆਸੀ ਮਾਹਰ ਇਸ ਘਟਨਾ 'ਤੇ ਨਜ਼ਰ ਬਣਾਏ ਹੋਏ ਹਨ।