ਓਮਾਨ ''ਚ ਕੋਰੋਨਾਵਾਇਰਸ ਮਾਮਲੇ 50 ਹਜ਼ਾਰ ਤੋਂ ਵੱਧ : ਸਿਹਤ ਮੰਤਰਾਲਾ

07/08/2020 6:16:24 PM

ਦੁਬਈ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾਵਾਇਰਸ ਮਹਾਮਾਰੀ ਦਾ ਪ੍ਰਕੋਪ ਜਾਰੀ ਹੈ।ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਓਮਾਨ ਦੀ ਖਾੜੀ ਰਾਜ ਵਿਚ ਬੁੱਧਵਾਰ ਨੂੰ ਪੁਸ਼ਟੀ ਕੀਤੇ ਗਏ ਕੋਰੋਨਾਵਾਇਰਸ ਪੀਤਤਾਂ ਦੀ ਗਿਣਤੀ 50,000 ਤੋਂ ਵਧੇਰੇ ਹੋ ਗਈ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਦੇ 1210 ਨਵੇਂ ਮਾਮਲੇ ਅਤੇ 9 ਮੌਤਾਂ ਦਰਜ ਕੀਤੀਆਂ। ਇਸ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 233 ਹੋ ਗਈ ਅਤੇ ਮਾਮਲੇ 50,207 ਹੋ ਗਏ। 

ਇਕ ਹਫਤੇ ਪਹਿਲਾਂ ਸਿਹਤ ਮੰਤਰੀ ਨੇ ਚਿਤਾਵਨੀ ਦਿੱਤੀ ਸੀ ਕਿ ਪਿਛਲੇ 6 ਹਫਤਿਆਂ ਵਿਚ ਇਨਫੈਕਸ਼ਨ ਦੇ ਮਾਮਲਿਆਂ ਵਿਚ ਗੰਭੀਰ ਵਾਧਾ ਹੋਇਆ ਹੈ। ਲੋਕਾਂ ਨੂੰ ਸਿਹਤ ਉਪਾਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਗਈ ਹੈ। 4.7 ਮਿਲੀਅਨ ਦੀ ਆਬਾਦੀ ਵਾਲਾ ਦੇਸ਼ ਓਮਾਨ ਐਤਵਾਰ ਨੂੰ ਵਾਇਰਸ ਦੇ ਪ੍ਰਸਾਰ ਦਾ ਵਿਸ਼ਲੇਸ਼ਣ ਕਰਨ ਲਈ 10 ਹਫਤੇ ਦਾ ਰਾਸ਼ਟਰ ਪੱਧਰੀ ਸਰਵੇਖਣ ਸ਼ੁਰੂ ਕਰੇਗਾ। ਜਿਸ ਵਿਚ ਐਂਟੀਬੌਡੀ ਦਾ ਪਤਾ ਲਗਾਉਣ ਲਈ ਖੂਨ ਦੇ ਨਮੂਨੇ ਵੀ ਸ਼ਾਮਲ ਹੋਣਗੇ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ: ਕੋਵਿਡ-19 ਮਰੀਜ਼ਾਂ ਦਾ ਵੇਰਵਾ ਲੀਕ ਕਰਨ ਵਾਲੇ ਸਾਂਸਦ ਨੇ ਦਿੱਤਾ ਅਸਤੀਫਾ

ਮਾਰਚ ਵਿਚ ਓਮਾਨ ਨੇ ਕੁਝ ਖੇਤਰਾਂ ਜਿਵੇਂ ਮਸਕਟ, ਇਫਰ, ਅਤੇ ਡਿਊਕਮ ਅਤੇ ਕੁਝ ਟੂਰਿਜ਼ਮ ਸ਼ਹਿਰਾਂ ਵਿਚ ਤਾਲਾਬੰਦੀ ਲਗਾਈ ਸੀ। ਪਰ ਅਪ੍ਰੈਲ ਦੇ ਬਾਅਦ ਵੀ ਇਸ ਨੇ ਹੌਲੀ-ਹੌਲੀ ਵਪਾਰਕ ਕੇਂਦਰਾਂ ਨੂੰ ਮੁੜ ਖੋਲ੍ਹਣ ਅਤੇ ਮਸਕਟ ਖੇਤਰ ਵਿਚ ਤਾਲਾਬੰਦੀ ਖਤਮ ਦੀ ਇਜਾਜ਼ਤ ਦਿੱਤੀ ਜਿਸ ਵਿਚ ਰਾਜਧਾਨੀ ਵੀ ਸ਼ਾਮਲ ਹੈ। ਰੀਵਰਜ਼ਨ ਫਲਾਈਟਾਂ ਨੂੰ ਛੱਡ ਕੇ ਹਵਾ ਅਤੇ ਜ਼ਮੀਨੀ ਸਰਹੱਦਾਂ ਬੰਦ ਰਹੀਆਂ ਹਨ।ਸਾਊਦੀ ਅਰਬ ਵਿਚ 6 ਦੇਸ਼ਾਂ ਦੀ ਖਾੜੀ ਸਹਿਯੋਗ ਪਰੀਸ਼ਦ ਵਿਚ ਸਭ ਤੋਂ ਵੱਧ ਇਨਫੈਕਸ਼ਨ ਹੈ। ਖਾੜੀ ਦੇਸ਼ਾਂ ਦੀ ਗੱਲ ਕਰੀਏ ਤਾਂ ਇਹ ਇਕੱਠੇ 503,000 ਤੋਂ ਵਧੇਰੇ ਮਾਮਲੇ ਅਤੇ 3,180 ਤੋਂ ਵੱਧ ਮੌਤਾਂ ਦਿਖਾਉਂਦੀ ਹੈ।

Vandana

This news is Content Editor Vandana