ਸਕੂਲ ''ਚ ਕੁੜੀਆਂ ਦੀਆਂ ਪੋਸ਼ਾਕਾਂ ਪਹਿਨ ਕੇ ਆਏ ਮੁੰਡੇ, ਦੇਖਣ ਵਾਲਿਆਂ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ

08/22/2017 10:25:41 AM

ਵਾਸ਼ਿੰਗਟਨ— ਅਮਰੀਕਾ 'ਚ ਕੈਲੀਫੋਰਨੀਆ ਦੇ ਇਕ ਸਕੂਲ 'ਚ ਮੁੰਡੇ ਕੁੜੀਆਂ ਦੀਆਂ ਪੋਸ਼ਾਕਾਂ ਪਹਿਨ ਕੇ ਪੁੱਜੇ। ਇਹ ਮਾਮਲੇ ਸਭ ਨੂੰ ਹੈਰਾਨ ਕਰਨ ਵਾਲਾ ਲੱਗਾ। ਅਸਲ 'ਚ ਇਨ੍ਹਾਂ ਮੁੰਡਿਆਂ ਨੇ ਕੁੜੀਆਂ ਦੇ ਹੱਕਾਂ ਲਈ ਹੀ ਅਜਿਹਾ ਕੀਤਾ। ਇੱਥੇ ਇਕ ਸਕੂਲ ਨੇ ਕੁੜੀਆਂ ਨੂੰ ਪਹਿਲੇ ਹੀ ਦਿਨ ਕੈਂਪਸ 'ਚੋਂ ਬਾਹਰ ਕੱਢ ਦਿੱਤਾ ਕਿਉਂਕਿ ਉਨ੍ਹਾਂ ਨੇ ਜੋ ਕੱਪੜੇ ਪਾਏ ਸਨ, ਉਸ 'ਚ ਉਨ੍ਹਾਂ ਦੇ ਮੋਢੇ ਜ਼ਿਆਦਾ ਦਿਖਾਈ ਦੇ ਰਹੇ ਸਨ। 


ਸਕੂਲ ਪ੍ਰਸ਼ਾਸਨ ਮੁਤਾਬਕ 20 ਵਿਦਿਆਰਥਣਾਂ ਨੇ ਡਰੈੱਸ ਕੋਡ ਦਾ ਉਲੰਘਣ ਕੀਤਾ ਹੈ। ਇਸ ਲਈ ਮੁੰਡਿਆਂ ਨੇ ਪ੍ਰਸ਼ਾਸਨ ਦੇ ਵਿਰੋਧ 'ਚ ਅਜਿਹਾ ਕੀਤਾ। ਉਨ੍ਹਾਂ ਦੇ ਵਿਰੋਧ ਦਾ ਇਹ ਅਸਰ ਹੋਇਆ ਕਿ ਸਕੂਲ ਦੇ ਪ੍ਰਿੰਸੀਪਲ ਨੂੰ ਵਿਦਿਆਰਥੀਆਂ ਨਾਲ ਬੈਠਕ ਕਰਨੀ ਪਈ ਅਤੇ ਉਨ੍ਹਾਂ ਕਿਹਾ ਕਿ ਜਲਦੀ ਹੀ ਉਹ ਇਸ ਗੱਲ 'ਤੇ ਮੁੜ ਵਿਚਾਰ ਕਰਨਗੇ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਹੁਣ ਤਕ ਸਕੂਲ ਦੇ ਡਰੈੱਸ ਕੋਡ ਦੇ ਨਾਂ 'ਤੇ ਅਜਿਹਾ ਕੋਈ ਨਿਯਮ ਲਾਗੂ ਹੀ ਨਹੀਂ ਬਣਿਆ ਸੀ। ਪਹਿਲਾਂ ਵੀ ਵਿਦਿਆਰਥਣਾਂ ਨੇ ਸਕੂਲ ਦੀ ਮੈਗਜ਼ੀਨ 'ਚ ਇਸ ਤਰ੍ਹਾਂ ਦੀਆਂ ਪੋਸ਼ਾਕਾਂ ਪਹਿਨ ਕੇ ਤਸਵੀਰਾਂ ਖਿਚਵਾਈਆਂ ਸਨ।