31 ਅਕਤੂਬਰ ਨੂੰ ਬ੍ਰੈਗਜ਼ਿਟ ਬ੍ਰਿਟਿਸ਼ ਸਰਕਾਰ ਦੀ ਤਰਜੀਹ ''ਚ : ਮਹਾਰਾਣੀ

10/14/2019 9:43:40 PM

ਲੰਡਨ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਨੂੰ ਇਕ ਸੰਸਦੀ ਪ੍ਰੋਗਰਾਮ 'ਚ ਮਹਾਰਾਣੀ ਦੀ ਮੌਜੂਦਗੀ 'ਚ ਧੂਮਧਾਮ ਨਾਲ ਆਪਣੀ ਸਰਕਾਰ ਦੀਆਂ ਤਰੀਜਹਾਂ ਨਿਰਧਾਰਤ ਕੀਤੀਆਂ, ਜਿਨ੍ਹਾਂ 'ਚ ਬ੍ਰੈਗਜ਼ਿਟ ਏਜੰਡਾ ਲਿਸਟ 'ਚ ਟਾਪ 'ਤੇ ਹੈ। ਹਾਲਾਂਕਿ ਯੂਰਪੀ ਸੰਘ (ਈ. ਯੂ.) ਦੇ ਨੇਤਾਵਾਂ ਦੀ ਇਸ ਹਫਤੇ ਹੋਣ ਵਾਲੀ ਬੈਠਕ 'ਚ ਬਹੁਤ ਘੱਟ ਸਮੇਂ ਬਚਿਆ ਹੈ, ਅਜਿਹੇ 'ਚ ਕੁਝ ਪ੍ਰਸਾਵ ਲਾਗੂ ਹੋ ਸਕਦੇ ਹਨ ਅਤੇ ਸੰਕਟਕਾਲੀਨ ਚੋਣਾਂ ਦੀ ਵੀ ਭਵਿੱਖਬਾਣੀ ਹੈ।

ਮਹਾਰਾਣੀ ਏਲੀਜ਼ਾਬੇਥ-2 ਦੇ ਸੰਸਦੀ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ 26 ਨਵੇਂ ਬਿੱਲਾਂ ਦੀ ਲਿਸਟ ਪੇਸ਼ ਕੀਤੀ ਜਿਨ੍ਹਾਂ 'ਚ ਈ. ਯੂ. ਤੋਂ ਬ੍ਰਿਟੇਨ ਦੇ ਵੱਖ ਹੋਣ ਲਈ ਸਮਝੌਤੇ ਤੋਂ ਲੈ ਕੇ ਅਪਰਾਧਿਕ ਸਜ਼ਾ ਅਤੇ ਵਾਤਾਵਰਣ ਤੱਕ ਨਾਲ ਜੁੜੇ ਬਿੱਲ ਹਨ। ਸਮਝੌਤੇ ਨੂੰ ਅਜੇ ਆਖਰੀ ਰੂਪ ਨਹੀਂ ਦਿੱਤਾ ਗਿਆ ਹੈ। 93 ਸਾਲਾ ਮਹਾਰਾਣੀ ਨੇ ਸਰਕਾਰੀ ਅਧਿਕਾਰੀਆਂ ਵੱਲੋਂ ਲਿਖਤ ਭਾਸ਼ਣ ਪੜ੍ਹਦੇ ਹੋਏ ਆਖਿਆ ਕਿ ਹਮੇਸ਼ਾ ਤੋਂ ਮੇਰੀ ਸਰਕਾਰ ਦੀ ਤਰਜੀਹ 31 ਅਕਤੂਬਰ ਨੂੰ ਯੂਰਪੀ ਸੰਘ ਤੋਂ ਸੁਰੱਖਿਅਤ ਤਰੀਕੇ ਨਾਲ ਬ੍ਰਿਟੇਨ ਦੇ ਵੱਖ ਹੋਣ ਦੀ ਹੈ। ਉਨ੍ਹਾਂ ਆਖਿਆ ਕਿ ਮੇਰੀ ਸਰਕਾਰ ਯੂਰਪੀ ਸੰਘ ਦੇ ਨਾਲ ਨਵੀਂ ਸਾਂਝੇਦਾਰੀ ਦੀ ਦਿਸ਼ਾ 'ਚ ਕੰਮ ਕਰਨਾ ਚਾਹੁੰਦੀ ਹੈ ਜੋ ਮੁਕਤ ਵਪਾਰ ਅਤੇ ਦੋਸਤਾਨਾ ਸਹਿਯੋਗ 'ਤੇ ਆਧਾਰਿਤ ਹੋਵੇ।

Khushdeep Jassi

This news is Content Editor Khushdeep Jassi