ਚੀਨ ਨੇ ਵੀਅਤਨਾਮ ''ਤੇ ਇਸ ਗੱਲ ''ਤੇ ਜਤਾਇਆ ਇਤਰਾਜ਼

01/11/2018 5:49:54 PM

ਬੀਜਿੰਗ (ਭਾਸ਼ਾ)— ਚੀਨ ਨੇ ਵੀਰਵਾਰ ਨੂੰ ਵੀਅਤਨਾਮ ਵੱਲੋਂ ਵਿਵਾਦਮਈ ਦੱਖਣੀ ਚੀਨ ਸਾਗਰ ਵਿਚ ਤੇਲ ਅਤੇ ਕੁਦਰਤੀ ਗੈਸ ਖੇਤਰ ਵਿਚ ਨਿਵੇਸ਼ ਲਈ ਭਾਰਤ ਨੂੰ ਸੱਦਾ ਦੇਣ 'ਤੇ ਇਤਰਾਜ਼ ਪ੍ਰਗਟ ਕੀਤਾ। ਉਸ ਨੇ ਕਿਹਾ ਕਿ ਇਹ ਸੱਦਾ ਦੋ-ਪੱਖੀ ਸੰਬੰਧ ਵਧਾਉਣ ਦੇ ਬਹਾਨੇ ਆਪਣੇ ਅਧਿਕਾਰਾਂ ਦੇ ਦਖਲ ਦੇ ਵਿਰੋਧ ਵਿਚ ਹੈ। ਭਾਰਤ ਵਿਚ ਵੀਅਤਨਾਮ ਦੇ ਰਾਜਦੂਤ ਤੋਨ ਸਿਨਹ ਥਾਨਹ ਨੇ ਮੰਗਲਵਾਰ ਨੂੰ ਇਕ ਨਿਊਜ਼ ਏਜੰਸੀ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਦੱਖਣੀ ਚੀਨ ਸਾਗਰ ਵਿਚ ਭਾਰਤੀ ਨਿਵੇਸ਼ ਦਾ ਸਵਾਗਤ ਕਰੇਗਾ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰਾ ਲੁ ਕਾਂਗ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ,''ਚੀਨ ਗੁਆਂਢ ਦੇ ਸੰਬੰਧਿਤ ਦੇਸ਼ਾਂ ਵਿਚਕਾਰ ਸਧਾਰਨ ਦੋ-ਪੱਖੀ ਸੰਬੰਧਾਂ 'ਤੇ ਇਤਰਾਜ਼ ਜ਼ਾਹਰ ਨਹੀਂ ਕਰਦਾ ਹੈ ਪਰ ਜੇ ਇਸ ਦੀ ਵਰਤੋਂ ਚੀਨ ਦੇ ਕਾਨੂੰਨੀ ਅਧਿਕਾਰਾਂ ਵਿਚ ਦਖਲ, ਦੱਖਣੀ ਚੀਨ ਸਾਗਰ ਵਿਚ ਦਿਲਚਸਪੀ ਜਾਂ ਖੇਤਰੀ ਸ਼ਾਂਤੀ ਤੇ ਸਥਿਰਤਾ ਨੂੰ ਖਤਮ ਕਰਨ ਵਿਚ ਕੀਤੀ ਜਾਂਦੀ ਹੈ ਤਾਂ ਉਹ ਇਸ ਦਾ ਸਖਤ ਵਿਰੋਧ ਕਰਦਾ ਹੈ।'' ਵਰਨਣਯੋਗ ਹੈ ਕਿ ਚੀਨ-ਭਾਰਤ ਦੀ ਓ. ਐੱਨ. ਜੀ. ਸੀ. ਵੱਲੋਂ ਦੱਖਣੀ ਚੀਨ ਸਾਗਰ ਵਿਚ ਵੀਅਤਨਾਮ ਦੇ ਦਾਅਵੇ 'ਖੂਹਾਂ ਵਿਚ ਤੇਲ ਦੀ ਭਾਲ' ਕਰਨ ਦਾ ਪਹਿਲਾਂ ਤੋਂ ਹੀ ਵਿਰੋਧ ਕਰਦਾ ਆਇਆ ਹੈ। ਭਾਰਤ ਦਾ ਕਹਿਣਾ ਹੈ ਕਿ ਓ. ਐੱਨ. ਜੀ. ਸੀ. ਕਾਰੋਬਾਰੀ ਕਾਰਵਾਈ ਕਰ ਰਹੀ ਹੈ ਅਤੇ ਉਸ ਦਾ ਕੰਮ ਖੇਤਰੀ ਵਿਵਾਦ ਨਾਲ ਜੁੜਿਆ ਨਹੀਂ ਹੈ।