ਪ੍ਰੈਗਨੈਂਸੀ ਦੌਰਾਨ ਮੋਟਾਪਾ ਹੈ ਤਾਂ ਬੱਚੇ ''ਚ ਟਾਈਪ-2 ਸ਼ੂਗਰ ਹੋਣ ਦਾ ਖਤਰਾ 3 ਗੁਣਾ

06/27/2019 12:53:47 AM

ਐਡਿਨਬਰਗ— ਹਾਲ ਹੀ 'ਚ ਹੋਈ ਇਕ ਸਟੱਡੀ 'ਚ ਖੁਲਾਸਾ ਹੋਇਆ ਹੈ ਕਿ ਅਜਿਹੀਆਂ ਔਰਤਾਂ, ਜੋ ਪ੍ਰੈਗਨੈਂਸੀ ਦੌਰਾਨ ਮੋਟਾਪੇ ਦੀ ਸਮੱਸਿਆ ਝੱਲ ਰਹੀਆਂ ਹੁੰਦੀਆਂ ਹਨ, ਉਨ੍ਹਾਂ ਤੋਂ ਜਨਮ ਲੈਣ ਵਾਲੇ ਬੱਚੇ 'ਚ ਅੱਗੇ ਚੱਲ ਕੇ ਟਾਈਪ-2 ਸ਼ੂਗਰ ਹੋਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਸਟੱਡੀ ਦੀ ਮੰਨੀਏ ਤਾਂ ਹੈਲਦੀ ਬੀ. ਐੱਮ. ਆਈ. ਵਾਲੀਆਂ ਔਰਤਾਂ ਤੋਂ ਜਨਮ ਲੈਣ ਵਾਲੇ ਬੱਚਿਆਂ ਦੀ ਤੁਲਨਾ 'ਚ ਓਵਰਵੇਟ ਔਰਤਾਂ ਤੋਂ ਜਨਮ ਲੈਣ ਵਾਲੇ ਬੱਚੇ 'ਚ ਟਾਈਪ 2 ਸ਼ੂਗਰ ਹੋਣ ਦਾ ਖਤਰਾ 3 ਗੁਣਾ ਵੱਧ ਹੁੰਦਾ ਹੈ।

1950-2011 ਦਰਮਿਆਨ 1 ਲੱਖ ਲੋਕਾਂ 'ਤੇ ਕੀਤੀ ਗਈ ਸਟੱਡੀ
ਖੋਜਕਾਰਾਂ ਦੀ ਟੀਮ ਨੇ ਸਾਲ 1950 ਤੋਂ 2011 ਦਰਮਿਆਨ ਜਨਮ ਲੈਣ ਵਾਲੇ ਲਗਭਗ 1 ਲੱਖ ਲੋਕਾਂ 'ਤੇ ਇਕ ਖਾਸ ਸਟੱਡੀ ਕੀਤੀ। ਇਸ ਤੋਂ ਬਾਅਦ ਇਕੱਠੇ ਕੀਤੇ ਗਏ ਡਾਟੇ ਨੂੰ ਸਕਾਟਲੈਂਡ ਦੇ ਡਾਇਬਟੀਜ਼ ਡਾਇਗਨੋਜ਼ ਦੇ ਨੈਸ਼ਨਲ ਰਜਿਸਟਰ ਦੇ ਹੈਲਥ ਆਰਕਾਈਵਸ ਨਾਲ ਲਿੰਕ ਕੀਤਾ ਗਿਆ। ਯੂਨੀਵਰਸਿਟੀ ਆਫ ਐਡਿਨਬਰਗ ਦੇ ਖੋਜਕਾਰਾਂ ਨੇ ਦੱਸਿਆ ਕਿ 60 ਸਾਲ ਦੇ ਟਾਈਮ ਫ੍ਰੇਮ 'ਚ ਲਗਭਗ ਇਕ ਚੌਥਾਈ ਔਰਤਾਂ ਪ੍ਰੈਗਨੈਂਸੀ ਦੌਰਾਨ ਓਵਰਵੇਟ ਸਨ। 40 ਤੋਂ ਵੱਧ ਬੀ. ਐੱਮ. ਆਈ. ਵਾਲੀਆਂ ਹਰ 10 'ਚੋਂ 1 ਔਰਤ ਨੂੰ ਮੋਟਾਪਾ ਪੀੜਤ ਮੰਨਿਆ ਗਿਆ।

ਓਵਰਵੇਟ ਮਾਵਾਂ ਦੇ ਬੱਚਿਆਂ 'ਚ ਦਿਲ ਦੀ ਬੀਮਾਰੀ ਅਤੇ ਡਾਇਬਟੀਜ਼ ਦਾ ਖਤਰਾ
ਸਟੱਡੀ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਓਵਰਵੇਟ ਔਰਤਾਂ ਤੋਂ ਜਨਮ ਲੈਣ ਵਾਲੇ ਬੱਚਿਆਂ 'ਚ ਉਨ੍ਹਾਂ ਦੇ ਲਾਈਫਟਾਈਮ 'ਚ ਟਾਈਪ 2 ਡਾਇਬਟੀਜ਼ ਹੋਣ ਦਾ ਖਤਰਾ ਵੱਧ ਸੀ। ਇਸ ਤੋਂ ਇਲਾਵਾ ਮੈਟਰਲ ਓਵੇਸਿਟੀ ਕਾਰਨ ਬੱਚਿਆਂ 'ਚ ਮੋਟਾਪੇ ਦੇ ਨਾਲ-ਨਾਲ ਦਿਲ ਨਾਲ ਜੁੜੀ ਬੀਮਾਰੀ ਅਤੇ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਵੀ ਕਈ ਗੁਣਾ ਵਧਿਆ ਹੋਇਆ ਦੇਖਿਆ ਗਿਆ।

Baljit Singh

This news is Content Editor Baljit Singh