ਓਬਾਮਾ ਅਮਰੀਕਾ ਦੇ ''ਸਰਵਸ੍ਰੇਸ਼ਠ'' ਰਾਸ਼ਟਰਪਤੀ : ਪਿਊ ਸਰਵੇਖਣ

07/12/2018 8:18:11 PM

ਵਾਸ਼ਿੰਗਟਨ— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਭਾਵੇਂ ਹੁਣ ਅਹੁਦੇ 'ਤੇ ਨਹੀਂ ਹਨ ਪਰ ਕਾਫੀ ਗਿਣਤੀ 'ਚ ਅਮਰੀਕੀ ਨਾਗਰਿਕਾਂ (44 ਫੀਸਦੀ) ਦਾ ਮੰਨਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਉਹ ਸਰਵਸ੍ਰੇਸ਼ਠ ਰਾਸ਼ਟਰਪਤੀ ਸਨ। ਇਹ ਗੱਲ ਪਿਊ ਰਿਸਰਚ ਸੈਂਟਰ ਦੇ ਇਕ ਸਰਵੇਖਣ 'ਚ ਸਾਹਮਣੇ ਆਈ ਹੈ, ਜਿਸ 'ਚ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੌਥੇ ਸਥਾਨ 'ਤੇ ਰੱਖਿਆ ਗਿਆ ਹੈ।
ਓਬਾਮਾ ਲਗਾਤਾਰ ਦੋ ਵਾਰ ਅਮਰੀਕਾ ਦੇ ਰਾਸ਼ਟਰਪਤੀ ਰਹਿ ਚੁਕੇ ਸਨ। ਸਰਵੇਖਣ 'ਚ ਸ਼ਾਮਲ ਲੋਕਾਂ 'ਚੋਂ 44 ਫੀਸਦੀ ਨੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਸਰਵਸ੍ਰੇਸ਼ਠ ਜਾਂ ਦੂਜਾ ਸਰਵਸ੍ਰੇਸ਼ਠ ਰਾਸ਼ਟਰਪਤੀ ਦੱਸਿਆ ਹੈ, ਉਥੇ ਹੀ ਬਿੱਲ ਕਲਿੰਟਨ ਨੂੰ 33 ਫੀਸਦੀ ਤੇ ਰੋਨਾਲਡ ਰੀਗਨ ਨੂੰ 32 ਫੀਸਦੀ ਲੋਕਾਂ ਨੇ ਪਸੰਦ ਕੀਤਾ। ਸਰਵੇਖਣ 'ਚ ਜ਼ਿਕਰ ਕੀਤਾ ਗਿਆ ਹੈ ਕਿ ਟਰੰਪ ਨੇ ਆਪਣੇ ਕਾਰਜਕਾਲ ਦਾ ਹਾਲੇ ਅੱਧਾ ਸਮਾਂ ਵੀ ਪੂਰਾ ਨਹੀਂ ਕੀਤਾ ਹੈ ਪਰ ਇਸ ਦੇ ਬਾਵਜੂਦ 19 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਟਰੰਪ ਨੇ ਰਾਸ਼ਟਰਪਤੀ ਦੇ ਤੌਰ 'ਤੇ ਆਪਣਾ ਕੰਮ ਸਰਵਸ੍ਰੇਸ਼ਠ ਤਰੀਕੇ ਨਾਲ ਜਾਂ ਦੂਜੇ ਪੱਧਰ ਦੇ ਸਰਵਸ੍ਰੇਸ਼ਠ ਤਰੀਕੇ ਨਾਲ ਕੀਤਾ ਹੈ। ਇਹ ਵਿਸ਼ਲੇਸ਼ਣ ਉਨ੍ਹਾਂ ਦੀ ਪਹਿਲੀ ਤੇ ਦੂਜੀ ਤਰਜੀਹ ਦੇ ਜਵਾਬ 'ਤੇ ਆਧਾਰਿਤ ਹੈ।