ਭਾਰਤ ''ਚ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਵਾਸੀਆਂ ਨੇ ਕੀਤਾ ''ਫਲੈਸ਼ ਮਾਬ''

04/15/2019 9:17:32 PM

ਹਿਊਸਟ— ਭਾਰਤ 'ਚ ਹੋ ਰਹੀਆਂ ਆਮ ਚੋਣਾਂ ਨੂੰ ਦੇਖਦੇ ਹੋਏ ਹਿਊਸਟਨ 'ਚ ਪ੍ਰਵਾਸੀ ਭਾਰਤੀਆਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਪੱਖ 'ਚ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਸਥਾਨਕ ਥਿਏਟਰ 'ਚ ਅਚਾਨਕ ਡਾਂਸ (ਫਲੈਸ਼ ਮਾਬ) ਕਰਨਾ ਸ਼ੁਰੂ ਕਰ ਦਿੱਤਾ। 'ਨਮੋ ਅਗੇਨ' ਵਾਲੀਆਂ ਟੀ-ਸ਼ਰਟਾਂ ਪਾਏ, ਤਿਰੰਗਾ ਲਹਿਰਾਉਂਦੇ ਇਨ੍ਹਾਂ ਪ੍ਰਵਾਸੀਆਂ ਨੇ 'ਨਮੋ ਨਮੋ' ਗੀਤ 'ਤੇ ਡਾਂਸ ਕੀਤਾ।

ਭਾਜਪਾ ਦੇ ਸਮਰਥਕਾਂ ਨੇ ਸ਼ਨੀਵਾਰ ਦੀ ਸ਼ਾਮ ਇਥੇ ਵਿਅਸਤ ਮਿਲਰ ਆਊਟਡੋਰ ਥਿਏਟਰ 'ਚ ਅਚਾਨਕ (ਫਲੈਸ਼ ਮਾਬ) ਡਾਂਸ ਸ਼ੁਰੂ ਕਰ ਦਿੱਤਾ। ਆਯੋਜਕਾਂ ਨੇ ਕਿਹਾ ਕਿ ਭਗਵੇਂ ਕੱਪੜੇ ਪਹਿਨੇ ਸਵੈ-ਸੇਵਕ ਬਿਨਾਂ ਥੱਕੇ ਲਗਾਤਾਰ ਕੰਮ ਕਰ ਰਹੇ ਹਨ ਤੇ ਲੋਕਾਂ ਨੂੰ ਮੋਦੀ ਨੂੰ ਦੂਜੇ ਕਾਰਜਕਾਲ ਲਈ ਸਮਰਥਨ ਦੇਣ ਦੀ ਅਪੀਲ ਕਰ ਰਹੇ ਹਨ। ਆਯੋਜਕਾਂ ਨੇ ਦੱਸਿਆ ਕਿ ਇਹ ਸਵੈ-ਸੇਵਕ 'ਚਾਹ 'ਤੇ ਚਰਚਾ' ਪ੍ਰੋਗਰਾਮ ਦਾ ਆਯੋਜਨ ਕਰ ਰਹੇ ਹਨ, ਭਾਰਤ 'ਚ ਵੋਟਰਾਂ ਨੂੰ ਫੋਨ 'ਤੇ ਸੰਪਰਕ ਕਰਦੇ ਹਨ ਤੇ ਵੱਡੀ ਤਾਦਾਦ 'ਚ ਲੋਕਾਂ ਤੱਕ ਪਹੁੰਚਣ ਲਈ ਬਾਲੀਵੁੱਡ ਡਾਂਸ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 'ਭਾਜਪਾ ਯੂ.ਐੱਸ.ਏ.' ਨਾਲ ਜੁੜੇ ਮੈਂਬਰ ਸਿੱਧੇ ਫੋਨ ਕਾਲ ਰਾਹੀਂ ਪੰਜ ਹਜ਼ਾਰ ਵੋਟਰਾਂ ਨਾਲ ਫੋਨ 'ਤੇ ਗੱਲ ਕਰ ਚੁੱਕੇ ਹਨ।

ਸ਼ਨੀਵਾਰ ਨੂੰ ਅਚਾਨਕ ਡਾਂਸ ਪ੍ਰੋਗਰਾਮ ਆਯੋਜਿਤ ਕਰਨ ਵਾਲੇ ਭਾਜਪਾ ਵਰਕਰ ਮਧੂਕਰ ਆਦੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਕਾਂ ਦਾ ਸਪੱਸ਼ਟ ਮੰਨਣਾ ਹੈ ਕਿ ਕਿਸੇ ਵੀ ਸਥਾਨ 'ਤੇ ਸਮਰਥਨ ਦਿਖਾਇਆ ਜਾ ਸਕਦਾ ਹੈ, ਚਾਹੇ ਲੋਕ ਆਮ ਚੋਣਾਂ 'ਚ ਵੋਟ ਕਰਨ ਜਾਂ ਨਾ। ਅਖਿਰਕਾਰ ਸੋਸ਼ਲ ਮੀਡੀਆ ਤਾਂ ਹਮੇਸ਼ਾ ਹੁੰਦਾ ਹੀ ਹੈ। ਇੰਡੀਅਨ ਓਵਰਸੀਜ਼ ਕਾਂਗਰਸ ਯੂ.ਐੱਸ.ਏ. ਦੇ ਨਵੇਂ ਪ੍ਰਧਾਨ ਮੋਹਿੰਦਰ ਸਿੰਘ ਗਿਲਜੀਆਂ ਨੇ ਨਿਊਯਾਰਕ ਤੋਂ ਫੋਨ 'ਤੇ ਭਾਸ਼ਾ ਨੂੰ ਦੱਸਿਆ ਕਿ ਭਾਰਤ 'ਚ ਹੋ ਰਹੀਆਂ ਆਮ ਚੋਣਾਂ ਬਹੁਤ ਮਹੱਤਵਪੂਰਨ ਹਨ ਤੇ ਅਸੀਂ ਸਵੈ-ਸੇਵਕਾਂ ਦਾ ਦਲ ਭੇਜਣ ਦੀ ਯੋਜਨਾ ਬਣਾ ਰਹੇ ਹਨ ਤਾਂਕਿ ਅਸੀਂ ਇਸ 'ਚ ਬਦਲਾਅ ਲਿਆ ਸਕੀਏ।

Baljit Singh

This news is Content Editor Baljit Singh