NRI ਔਰਤ ਨੇ ਸੁਣਾਈ ਆਪਬੀਤੀ, ਕਿਹਾ ਬਲਾਤਕਾਰ ਲਈ ਬੌਸ ਨੇ ਆਸਟਰੇਲੀਆ ਤੱਕ ਕੀਤਾ ਮੇਰਾ ਪਿੱਛਾ

08/10/2017 4:28:54 PM

ਮੈਲਬੌਰਨ— ਇਕ ਐਨ. ਆਰ. ਆਈ. ਔਰਤ ਨੇ ਆਪਣੇ ਨਾਲ ਹੋਣ ਵਾਲੇ ਜਿਨਸੀ ਸੌਸ਼ਣ ਦੀ ਆਪਬੀਤੀ ਨੂੰ ਬਿਆਂ ਕੀਤਾ ਹੈ। ਇਕ ਖਬਰ ਮੁਤਾਬਕ 38 ਸਾਲ ਦੀ ਇਕ ਔਰਤ ਨੇ ਪੁਲਸ ਨੂੰ ਆਪਣੇ ਬੌਸ ਖਿਲਾਫ ਪਿੱਛਾ ਕਰਨ, ਜਬਰਨ ਵਸੂਲੀ ਅਤੇ ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਾਈ ਹੈ । ਔਰਤ ਦਾ ਦੋਸ਼ ਹੈ ਕਿ ਉਸ ਦੇ ਬਲਾਤਕਾਰ ਲਈ ਬੌਸ ਨੇ ਆਸਟਰੇਲੀਆ ਤੱਕ ਉਸ ਦਾ ਪਿੱਛਾ ਕੀਤਾ । ਔਰਤ ਆਪਣੇ ਪਤੀ ਅਤੇ 2 ਬੱਚਿਆਂ ਨਾਲ ਆਸਟਰੇਲੀਆ ਸ਼ਿਫਟ ਹੋ ਗਈ ਸੀ । 
ਔਰਤ ਦੀ ਦੋਸ਼ੀ ਨਾਲ ਪਹਿਲੀ ਮੁਲਾਕਾਤ ਦਫਤਰ ਵਿਚ ਹੋਈ ਸੀ । ਪੀੜਤਾ ਦੱਸਦੀ ਹੈ ਕਿ ਦੋਸ਼ੀ ਨੇ ਉਸ ਨਾਲ ਦੋਸਤਾਨਾ ਰਵੱਈਆ ਅਪਣਾ ਕੇ ਕਰੀਬੀ ਵਧਾਈ ਅਤੇ ਫਿਰ ਇਕ ਦਿਨ ਧੋਖੇ ਨਾਲ ਉਸ ਬਲਾਤਕਾਰ ਕੀਤਾ । ਪੀੜਤਾ ਦਾ ਦਾਅਵਾ ਹੈ, 2013 ਵਿਚ ਇਕ ਦਿਨ ਜਦੋਂ ਦੋਸ਼ੀ ਨੂੰ ਪਤਾ ਲੱਗਾ ਕਿ ਉਹ (ਪੀੜਤਾ) ਆਪਣੇ ਗੁਰੁਗਰਾਮ ਦੇ ਘਰ ਵਿਚ ਇਕੱਲੀ ਹੈ, ਤਾਂ ਉਹ ਉੱਥੇ ਪਹੁੰਚ ਗਿਆ । ਐਫ. ਆਈ. ਆਰ ਵਿਚ ਦਰਜ ਸ਼ਿਕਾਇਤ ਮੁਤਾਬਕ ਪੀੜਤਾ ਨੇ ਆਪਣੇ ਅਤੇ ਉਸ ਲਈ ਇਕ ਡਰਿੰਕ ਤਿਆਰ ਕੀਤੀ । ਡਰਿੰਕ ਦੇਣ ਤੋਂ ਬਾਅਦ ਉਹ ਰਸੋਈ ਵਿਚ ਚਲੀ ਗਈ । ਵਾਪਸ ਆ ਕੇ ਜਦੋਂ ਦੋਵਾਂ ਨੇ ਡਰਿੰਕ ਖਤਮ ਕੀਤੀ ਤਾਂ ਉਹ (ਔਰਤ) ਬੇਹੋਸ਼ ਹੋ ਗਈ । ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸਨੇ ਆਪਣੇ ਆਪ ਨੂੰ ਬਿਸਤਰਾ ਉੱਤੇ ਨਗਨ ਅਵਸਥਾ ਵਿਚ ਪਾਇਆ ਅਤੇ ਦੋਸ਼ੀ ਇਕ ਕੁਰਸੀ ਉੱਤੇ ਆਰਾਮ ਨਾਲ ਬੈਠਾ ਹੋਇਆ ਸੀ । ਦੋਸ਼ੀ ਨੇ ਉਸ ਨੂੰ ਸਭ ਕੁਝ ਭੁੱਲ ਜਾਣ ਨੂੰ ਕਿਹਾ ਅਤੇ ਅਜਿਹਾ ਨਾ ਕਰਨ ਉੱਤੇ ਉਸ ਨੂੰ ਨੌਕਰੀ ਤੋਂ ਹਟਾਉਣ ਤੱਕ ਦੀ ਧਮਕੀ ਦਿੱਤੀ ।  ਦੋਸ਼ੀ ਨੇ ਧਮਕਾਇਆ ਕਿ ਜੇਕਰ ਉਸ ਨੇ ਆਪਣਾ ਮੂੰਹ ਖੋਲ੍ਹਿਆ ਤਾਂ ਉਹ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਨੂੰ ਲੀਕ ਕਰ ਦੇਵੇਗਾ ।
ਖਬਰ ਮੁਤਾਬਕ ਉਸ ਦਿਨ ਤੋਂ ਬਾਅਦ ਤੋਂ ਦੋਸ਼ੀ ਨੇ ਪੀੜਤਾ ਦਾ ਕਈ ਵਾਰ ਸਰੀਰਕ ਸ਼ੋਸ਼ਣ ਕੀਤਾ । ਔਰਤ ਨੇ ਜਦੋਂ ਉਸ ਨੂੰ ਅਜਿਹਾ ਨਾ ਕਰਨ ਲਈ ਕਿਹਾ ਤਾਂ ਦੋਸ਼ੀ ਨੇ ਉਸ ਨੂੰ ਬਲੈਕਮੇਲ ਕਰ ਕੇ ਪੈਸੇ ਹੇਠਨੇ ਸ਼ੁਰੂ ਕਰ ਦਿੱਤੇ । ਔਰਤ ਦਾ ਦਾਅਵਾ ਹੈ ਕਿ ਉਹ ਉਸ ਨੂੰ ਲੱਖਾਂ ਰੁਪਏ ਦੇ ਚੁੱਕੀ ਹੈ । ਦੋਸ਼ੀ ਨੇ ਉਸ ਨੂੰ ਇਹ ਮਾਮਲਾ ਰਫਾ-ਦਫਾ ਕਰਨ ਲਈ 20 ਲੱਖ ਰੁਪਏ ਦੀ ਡਿਮਾਂਡ ਕੀਤੀ, ਜਿਸ ਲਈ ਔਰਤ ਤਿਆਰ ਵੀ ਹੋ ਗਈ ਸੀ ਪਰ ਬਾਅਦ ਵਿਚ ਉਸਨੇ ਫਿਰ ਤੋਂ ਉਸ ਦਾ ਸ਼ੋਸ਼ਣ ਕੀਤਾ । ਪੀੜੀਤਾ ਦਾ ਦਾਅਵਾ ਹੈ ਕਿ ਦੋਸ਼ੀ ਇੰਨੀ ਸਫਾਈ ਨਾਲ ਉਸ ਦਾ ਪਿੱਛਾ ਕਰ ਰਿਹਾ ਸੀ ਕਿ ਉਸ ਨੂੰ ਉਸ ਦੇ ਆਸਟਰੇਲੀਆ ਵਿਚ ਸੇਟਲ ਹੋਣ ਦੀ ਯੋਜਨਾ ਦੇ ਬਾਰੇ ਵਿਚ ਵੀ ਜਾਣਕਾਰੀ ਸੀ, ਤੋਂ ਬਾਅਦ ਬਲਾਤਕਾਰ ਲਈ ਬੌਸ ਨੇ ਆਸਟਰੇਲੀਆ ਤੱਕ ਉਸ ਦਾ ਪਿੱਛਾ ਕੀਤਾ ।