ਪਾਕਿ 'ਚ ਹੁਣ ਭੀੜ ਨੇ ਹਿੰਦੂ ਅਧਿਆਪਕ ਨੂੰ ਕੁੱਟਿਆ ਤੇ ਮੰਦਰ 'ਚ ਕੀਤੀ ਭੰਨ-ਤੋੜ

09/15/2019 9:55:40 PM

ਇਸਲਾਮਾਬਾਦ - ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰੇ ਦੇ ਨਾਲ ਕਿਹੋ ਜਿਹਾ ਸਲੂਕ ਹੁੰਦਾ ਹੈ, ਉਸ ਦੀ ਇਕ ਹੋਰ ਤਾਜ਼ਾ ਤਸਵੀਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਘੋਤਕੀ ਇਲਾਕੇ 'ਚ ਕੱਟੜਪੰਥੀਆਂ ਨੇ ਇਕ ਮੰਦਰ 'ਚ ਤੋੜਫੋੜ ਕੀਤੀ। ਇਹ ਵਿਵਾਦ ਸਥਾਨਕ ਹਾਈ ਸਕੂਲ ਦੇ ਇਕ ਹਿੰਦੂ ਅਧਿਆਪਕ 'ਤੇ ਇਸ਼ਨਿੰਦਾ ਦੇ ਝੂਠੇ ਦੋਸ਼ਾਂ ਤੋਂ ਸ਼ੁਰੂ ਹੋਇਆ। ਅਧਿਆਪਕ 'ਤੇ ਦੋਸ਼ ਇਕ ਵਿਦਿਆਰਥੀ ਨੇ ਲਾਇਆ ਸੀ। ਇਸ ਦੀ ਖਬਰ ਜਦ ਕੱਟੜਪੰਥੀਆਂ ਨੂੰ ਲੱਗੀ ਤਾਂ ਉਨ੍ਹਾਂ ਨੇ ਸਕੂਲ ਅਤੇ ਮੰਦਰ 'ਤੇ ਹਮਲਾ ਕਰ ਦਿੱਤਾ ਅਤੇ ਜਮ੍ਹ ਕੇ ਤੋੜਫੋੜ ਕੀਤੀ।

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮੌਕੇ ਇਥੇ ਮੌਜੂਦ ਪੁਲਸ ਤਮਾਸ਼ਾ ਦੇਖਦੀ ਰਹੀ। ਇਸ ਘਟਨਾ ਤੋਂ ਬਾਅਦ ਘੋਟਕੀ 'ਚ ਸ਼ਾਂਤੀ ਛਾ ਗਈ ਹੈ। ਹਿੰਦੂ ਭਾਈਚਾਰੇ ਦੇ ਲੋਕ ਡਰੇ ਹੋਏ ਹਨ। ਇਹ ਸਭ ਉਸ ਪਾਕਿਸਤਾਨ 'ਚ ਹੋਇਆ ਜਿਥੇ ਪ੍ਰਧਾਨ ਮੰਤਰੀ ਅੱਤਵਾਦੀਆਂ ਅਤੇ ਪੱਥਰਬਾਜ਼ਾਂ 'ਤੇ ਐਕਸ਼ਨ ਦਾ ਮੁੱਦਾ ਸੰਯੁਕਤ ਰਾਸ਼ਟਰ 'ਚ ਚੁੱਕਣ ਦੀ ਗੱਲ ਆਖਦੇ ਹਨ। ਪਾਕਿਸਤਾਨ 'ਚ ਲਗਾਤਾਰ ਘੱਟ ਗਿਣਤੀ ਵਾਲੇ ਭਾਈਚਾਰੇ ਦੇ ਲੋਕਾਂ 'ਤੇ ਹਮਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ 'ਚ ਇਕ ਸਿੱਖ ਕੁੜੀ ਦੇ ਜ਼ਬਰਨ ਧਰਮ ਪਰਿਵਰਤਨ ਅਤੇ ਵਿਆਹ ਦਾ ਵੀ ਕੇਸ ਸਾਹਮਣੇ ਆ ਚੁੱਕਿਆ ਹੈ। ਜਦਕਿ ਖੌਫ 'ਚ ਇਮਰਾਨ ਦੀ ਪਾਰਟੀ ਦੇ ਹੀ ਇਕ ਸਾਬਕਾ ਹਿੰਦੂ ਵਿਧਾਇਕ ਬਲਦੇਵ ਕੁਮਾਰ ਪਨਾਹ ਲੈਣ ਭਾਰਚ ਆ ਚੁੱਕੇ ਹਨ।

Khushdeep Jassi

This news is Content Editor Khushdeep Jassi