ਵਿਗਿਆਨਕਾਂ ਨੇ ਬਣਾਏ 3ਡੀ ਪ੍ਰਿੰਟਰ ਦੇ ਜ਼ਰੀਏ ਖੁਦ ਆਕਾਰ ਬਦਲਣ ਵਾਲੇ ਪਲਾਸਟਿਕ ਉਤਪਾਦ (video)

04/25/2018 11:37:19 PM

ਵਾਸ਼ਿੰਗਟਨ— ਵਿਗਿਆਨਕਾਂ ਨੇ ਪਲਾਸਟਿਕ ਦੀ ਇਕ ਅਜਿਹੀ ਚੀਜ ਬਣਾਉਣ ਲਈ ਸਸਤੀ 3ਡੀ ਪ੍ਰਿੰਟਰ ਦਾ ਇਸਤੇਮਾਲ ਕੀਤਾ ਹੈ ਜਿਸ ਨੂੰ ਜਦੋਂ ਗਰਮ ਕੀਤਾ ਜਾਂਦਾ ਹੈ ਤਾਂ ਉਹ ਗੁਲਾਬ, ਕਿਸ਼ਤੀ ਤੇ ਇਥੇ ਤੱਕ ਕਿ ਖਰਗੋਸ਼ ਵਰਗੇ ਆਕਾਰ 'ਚ ਬਦਲ ਜਾਂਦੀ ਹੈ। ਅਮਰੀਕਾ 'ਚ ਕਾਰਨੇਗੀ ਮੇਲੋਨ ਯੂਨੀਵਰਸਿਟੀ ਦੇ ਸੋਧ ਕਰਤਾਵਾਂ ਨੇ ਦੱਸਿਆ ਕਿ ਆਪਣੇ ਆਪ ਆਕਾਰ ਬਦਲਣ ਵਾਲੀ ਪਲਾਸਟਿਕ ਦੀ ਇਹ ਚੀਜ ਮੋੜ ਕੇ ਰੱਖਣ ਦੇ ਕਾਬਲ ਫਰਨੀਚਰ ਬਣਾਉਣ ਦੀ ਦਿਸ਼ਾ 'ਚ ਪਹਿਲਾ ਕਦਮ ਹੈ। ਅਜਿਹੇ ਫਰਨੀਚਰ ਜਿਨ੍ਹਾਂ ਨੂੰ ਹੀਟ ਗਨ ਦੀ ਮਦਦ ਨਾਲ ਆਕਾਰ ਦਿੱਤਾ ਜਾ ਸਕਦਾ ਹੈ।

ਯੂਨੀਵਰਸਿਟੀ 'ਚ ਸੋਧ ਕਰ ਰਹੇ ਬਯੋਂਗਵਾਨ ਨੇ ਕਿਹਾ, 'ਇਹ ਸਾਫਟਵੇਅਰ ਨਵੀਂ ਕਰਵ-ਫੋਲਡਿੰਗ ਥਿਊਰੀ 'ਤੇ ਆਥਾਰਿਤ ਹੈ। ਆਪਣੇ ਆਪ ਮੁੜਨ ਵਾਲੀ ਚੀਜ ਠੋਸ 3ਡੀ ਚੀਜਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਬਣਦੀ ਹੈ ਤੇ ਇਨ੍ਹਾਂ ਦੇ ਉਤਪਾਦਨ 'ਚ ਘੱਟ ਲਾਗਤ ਆਉਂਦੀ ਹੈ। ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰ ਕਿਸ਼ਤੀ ਦੇ ਬੁਨਿਆਦ ਤੇ ਹੋਰ ਫਾਇਬਰਗਲਾਸ ਉਤਪਾਦਾਂ ਨੂੰ ਉਨ੍ਹਾਂ ਦੇ ਆਕਾਰ 'ਚ ਢਾਲਣਾ ਕਿਫਾਇਤੀ ਹੋ ਸਕਦਾ ਹੈ। ਪਲਾਸਟਿਕ ਨੂੰ ਨਰਮ ਬਣਾਉਣ ਲਈ ਉਸ ਨੂੰ ਗਰਮ ਪਾਣੀ 'ਚ ਰੱਖਣਾ ਹੁੰਦਾ ਹੈ ਪਰ ਉਸ ਨੂੰ ਪਿਘਲਾਉਣ ਲਈ ਗਰਮ ਪਾਣੀ 'ਚ ਨਹੀਂ ਰੱਖਣਾ ਹੁੰਦਾ ਹੈ ਤੇ ਇਥੇ ਹੀ ਪਲਾਸਟਿਕ ਨੂੰ ਮੋੜਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ।