ਕੈਨੇਡਾ ਦੇ ਇਸ ਸੂਬੇ ''ਚ ਆਇਆ ਤੂਫਾਨ, ਲੋਕ ਪਰੇਸ਼ਾਨ

12/27/2017 2:12:30 PM

ਨੋਵਾ ਸਕੋਟੀਆ (ਏਜੰਸੀ)— ਕੈਨੇਡਾ ਦੇ ਸੂਬੇ ਨੋਵਾ ਸਕੋਟੀਆ 'ਚ ਕ੍ਰਿਸਮਸ ਦੇ ਸ਼ਾਮ ਭਾਵ ਸੋਮਵਾਰ ਨੂੰ ਤੇਜ਼ ਤੂਫਾਨ ਆਇਆ, ਜਿਸ ਕਾਰਨ ਬਿਜਲੀ ਠੱਪ ਹੋ ਗਈ। ਬਿਜਲੀ ਚਲੇ ਜਾਣ ਕਾਰਨ ਲੋਕ ਪਰੇਸ਼ਾਨ ਹਨ ਅਤੇ ਤਕਰੀਬਨ 1,58,000 ਲੋਕ ਹਨ੍ਹੇਰੇ 'ਚ ਰਹਿਣ ਲਈ ਮਜਬੂਰ ਹਨ। 
ਕ੍ਰਿਸਮਸ ਦੀ ਸ਼ਾਮ ਤਕਰੀਬਨ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਤੂਫਾਨ ਆਇਆ, ਜਿਸ ਕਾਰਨ ਕਈ ਦਰੱਖਤ ਜੜ੍ਹੋ ਉੱਖੜ ਗਏ। ਮੰਗਲਵਾਰ ਦੀ ਸਵੇਰ ਨੂੰ ਬਚਾਅ ਅਧਿਕਾਰੀਆਂ ਵਲੋਂ ਸੜਕਾਂ ਨੂੰ ਸਾਫ ਕੀਤਾ ਗਿਆ। ਮੰਗਲਵਾਰ ਦੀ ਸ਼ਾਮ ਤੱਕ ਬਿਜਲੀ ਨੂੰ ਮੁੜ ਬਹਾਲ ਕੀਤਾ ਗਿਆ ਅਤੇ ਤਕਰੀਬਨ 90 ਘਰਾਂ ਤੱਕ ਹੀ ਨੂੰ ਬਿਜਲੀ ਪੁੱਜੀ ਹੈ। 10 ਫੀਸਦੀ ਵੱਖਰੇ ਖੇਤਰਾਂ 'ਚ ਅਜੇ ਵੀ ਬਿਜਲੀ ਨਹੀਂ ਪੁੱਜੀ ਹੈ। ਬਿਜਲੀ ਠੱਪ ਹੋਣ ਦਾ ਕਾਰਨ ਤੇਜ਼ ਤੂਫਾਨ ਕਾਰਨ ਬਿਜਲੀ ਦੀਆਂ ਤਾਰਾਂ 'ਤੇ ਦਰੱਖਤਾਂ ਦਾ ਟੁੱਟ ਕੇ ਡਿੱਗ ਜਾਣਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤਕਰੀਬਨ 250 ਵਰਕਰ ਬਿਜਲੀ ਠੀਕ ਕਰਨ ਦੇ ਕੰਮ 'ਚ ਜੁੱਟੇ ਹੋਏ ਹਨ। ਪਾਰਵ ਕਰੂ ਤਕਨੀਸ਼ੀਅਨ ਅਧਿਕਾਰੀ ਦਰੱਖਤਾਂ ਨੂੰ ਹਟਾ ਦੇ ਨਾਲ-ਨਾਲ ਨੁਕਸਾਨ ਦਾ ਮੁਲਾਂਕਣ ਕਰ ਰਹੇ ਹਨ।