ਨੋਵਾ ਸਕੋਟੀਆ : ਸੜੇ ਹੋਏ ਘਰ ਦੇ ਮਲਬੇ ਦੀ ਕੀਤੀ ਜਾਵੇਗੀ ਜਾਂਚ

01/09/2018 3:38:07 AM

ਨੋਵਾ ਸਕੋਟੀਆ - ਐਤਵਾਰ ਸਵੇਰੇ ਇੱਕ ਘਰ ਨੂੰ ਅੱਗ ਲੱਗ ਜਾਣ ਕਾਰਨ 4 ਵਿਅਕਤੀਆਂ ਦੀ ਹੋਈ ਮੌਤ ਤੋਂ ਬਾਅਦ ਨੋਵਾ ਸਕੋਸ਼ੀਆ ਦੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਹੈ। ਇੱਕ ਰਿਸ਼ਤੇਦਾਰ ਮੁਤਾਬਕ ਮਰਨ ਵਾਲਿਆਂ 'ਚ 2 ਬੱਚੇ ਵੀ ਸਨ।
ਆਰ. ਸੀ. ਐੱਮ. ਪੀ. ਕਾਰਪੋਰਲ ਨੇ ਦੱਸਿਆ ਕਿ ਯਾਰਮਾਊਥ ਨੇੜੇ ਪੁਬਨਿਕੋ ਹੈੱਡ, ਨੋਵਾ ਸਕੋਸ਼ੀਆ 'ਚ 2 ਵਿਅਕਤੀ ਇਸ ਹਾਦਸੇ 'ਚ ਬਚ ਨਿਕਲੇ। ਇਨ੍ਹਾਂ 'ਚੋਂ ਇੱਕ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ। ਅਰਵਿਨ ਓਲਸਨ ਨੇ ਦੱਸਿਆ ਕਿ ਮਾਰੇ ਗਏ 4 ਵਿਅਕਤੀਆਂ 'ਚੋਂ ਦੋ ਉਸ ਦੇ ਪੜਪੋਤੇ ਸਨ। ਪਰ ਉਨ੍ਹਾਂ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਦੱਸਿਆ ਕਿ ਅਜੇ ਹੋਰ ਵਿਅਕਤੀ ਹਸਪਤਾਲ 'ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ।
ਰੈੱਡ ਕਰਾਸ ਦੀ ਤਰਜ਼ਮਾਨ ਨੇ ਦੱਸਿਆ ਕਿ ਇਸ ਤਬਾਹ ਹੋ ਚੁੱਕੇ ਘਰ 'ਚ ਚਾਰ ਬੱਚੇ ਰਹਿੰਦੇ ਸਨ ਅਤੇ ਉਨ੍ਹਾਂ ਦੇ ਪਿਤਾ ਦਾ ਇਸ ਸਮੇਂ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉੱਥੇ ਉਸ ਦੀ ਕਾਮਨ ਲਾਅ ਪਤਨੀ ਉਸ ਨਾਲ ਹੈ। ਮੈਕਡੌਨਲਡ ਨੇ ਆਖਿਆ ਕਿ ਇਸ ਕਾਮਨ ਲਾਅ ਜੋੜੇ ਦਾ ਸਾਂਝਾ ਪਰਿਵਾਰ ਹੁਣ ਇਸ ਘਰ 'ਚ ਰਹਿੰਦਾ ਸੀ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇੱਕ ਨਵਜੰਮਿਆ ਬੱਚਾ ਵੀ ਅੱਗ 'ਚ ਝੁਲਸ ਕੇ ਮਾਰਿਆ ਗਿਆ।
ਘਰ 'ਚ 3 ਹੋਰ ਬੱਚੇ ਵੀ ਸਨ, ਪਰ ਉਮਰ ਦੇ ਹਿਸਾਬ ਨਾਲ ਇੱਕ ਨਿੱਕੇ ਬੱਚੇ ਬਾਰੇ ਹੀ ਪਤਾ ਲੱਗਿਆ। ਘਰ 'ਚ ਇੱਕ ਸੜੀ ਹੋਈ ਅੱਧੀ ਢਹੀ ਕੰਧ ਤੋਂ ਇਲਾਵਾ ਕੁੱਝ ਵੀ ਨਹੀਂ ਬਚਿਆ। ਲੱਕੜ, ਧਾਤ ਅਤੇ ਹੋਰ ਸਮਾਨ ਸਾਰਾ ਹੀ ਝੁਲਸ ਗਿਆ ਸੀ। ਐਤਵਾਰ ਰਾਤ ਨੂੰ ਘਰ ਦੇ ਮਲਬੇ 'ਚੋਂ ਧੂੰਆਂ ਉੱਠ ਰਿਹਾ ਸੀ। ਸਥਾਨਕ ਇੱਕ ਔਰਤ ਨੇ ਦੱਸਿਆ ਕਿ ਘਰ ਨੂੰ ਬੜੀ ਛੇਤੀ ਅੱਗ ਲੱਗ ਗਈ। ਇਲਾਕਾ ਵਾਸੀਆਂ ਨੇ ਪਿਤਾ ਦੀ ਪਛਾਣ ਲੌਬਸਟਰ ਫੜ੍ਹਨ ਵਾਲੇ ਵਿਅਕਤੀ ਵਜੋਂ ਕੀਤੀ, ਜਿਸ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਇਸ ਘਰ ਵਿੱਚ ਰਹਿ ਰਿਹਾ ਸੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਅੱਗ 'ਚ ਝੁਲਸਣ ਕਾਰਨ ਕਈ ਲੋਕਾਂ ਦੀ ਮੌਤ ਹੋਈ ਪਰ ਨਾ ਤਾਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਕਿੰਨੇ ਲੋਕ ਮਾਰੇ ਗਏ ਅਤੇ ਨਾ ਹੀ ਇਹ ਕਿ ਉਨ੍ਹਾਂ ਦੀ ਉਮਰ ਕੀ ਸੀ। ਅਜੇ ਤੱਕ ਇਹ ਵੀ ਨਹੀਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ੱਕੀ ਸੀ ਜਾਂ ਨਹੀਂ।