ਸ਼ਾਇਦ ਕੰਪਿਊਟਰ ਦੀ ਖਰਾਬੀ ਕਾਰਨ ਫਰਾਂਸ ਦੀ ਚਰਚ 'ਚ ਲੱਗੀ ਸੀ ਅੱਗ

04/20/2019 10:42:42 AM

ਪੈਰਿਸ, (ਏਜੰਸੀ)— ਫਰਾਂਸ 'ਚ 12ਵੀਂ ਸਦੀ ਦੀ ਇਤਿਹਾਸਕ ਚਰਚ 'ਚ ਸੋਮਵਾਰ ਨੂੰ ਲੱਗੀ ਭਿਆਨਕ ਅੱਗ ਲੱਗਣ ਦੇ ਮਾਮਲੇ 'ਚ ਸ਼ੁਰੂਆਤੀ ਜਾਂਚ 'ਚ ਇਹ ਖਦਸ਼ਾ ਪ੍ਰਗਟਾਇਆ ਜਾ ਰਿਹੈ ਹੈ ਕਿ ਹਾਦਸਾ ਕੰਪਿਊਟਰ 'ਚ ਗੜਬੜੀ ਕਾਰਨ ਲੱਗੀ ਹੈ। ਚਰਚ ਦੇ ਰੈਕਟਰ ਨੇ ਹੀ ਸ਼ੁੱਕਰਵਾਰ ਨੂੰ ਇਹ ਖਦਸ਼ਾ ਪ੍ਰਗਟਾਇਆ। ਇਤਿਹਾਸਕ ਅਤੇ ਸੱਭਿਆਚਾਰਕ ਪ੍ਰੇਮੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਇਸ ਘਟਨਾ ਨੇ ਹਿਲਾ ਕੇ ਰੱਖ ਦਿੱਤਾ।
ਇਸ ਭਿਆਨਕ ਅੱਗ 'ਚ ਪੱਥਰ ਅਤੇ ਓਕ ਦੇ ਦਰੱਖਤ ਦੀਆਂ ਬਹੁਮੱਲੀਆਂ ਲੱਕੜਾਂ ਨਾਲ ਬਣੀ ਚਰਚ ਦੀ ਛੱਤ ਅਤੇ ਸਿਖਰਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਚਰਚ ਦੇ ਸਵਾਹ ਹੋ ਚੁੱਕੇ ਹਿੱਸੇ ਨੂੰ ਦੋਬਾਰਾ ਬਣਾਉਣ ਅਤੇ ਨੁਕਸਾਨੇ ਗਏ ਭਾਗ ਨੂੰ ਬਚਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਆਰਕੀਟੈਕਟ ਅਤੇ ਨਿਰਮਾਣ ਉਦਯੋਗ ਨਾਲ ਜੁੜੇ ਮਾਹਿਰ ਕਈ ਸੰਭਾਵਨਾਵਾਂ ਲੱਭ ਰਹੇ ਹਨ। 12ਵੀਂ ਸਦੀ ਦੇ ਇਸ ਨੈਟ੍ਰੋ ਡਾਮ ਕੈਥੇਡ੍ਰਲ ਦੀ ਪੱਥਰਾਂ ਦੀ ਛੱਤ ਨੂੰ ਲੰਬੀਆਂ-ਲੰਬੀਆਂ ਲੱਕੜਾਂ ਨੇ ਸੰਭਾਲ ਕੇ ਰੱਖਿਆ ਸੀ। 
ਅੱਗ ਨਾਲ ਲੱਕੜੀ ਦੇ ਬੀਮਾਂ ਨੂੰ ਸਭ ਤੋਂ ਵਧ ਨੁਕਸਾਨ ਪੁੱਜਾ। ਜ਼ਿਕਰਯੋਗ ਹੈ ਕਿ ਸੋਮਵਾਰ ਦੀ ਸ਼ਾਮ ਅੱਗ ਲੱਗਣ ਦੀ ਘਟਨਾ ਵਾਪਰੀ ਸੀ ਅਤੇ ਛੱਤ ਦੇ ਟੁੱਟੇ ਅਤੇ ਝੂਲਦੇ ਹੋਏ ਹਿੱਸੇ ਅਜੇ ਵੀ ਡਿੱਗ ਰਹੇ ਹਨ। ਇਸੇ ਕਾਰਨ ਇਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ। ਸਥਾਨਕ ਕਾਰੋਬਾਰੀਆਂ ਨਾਲ ਮੀਟਿੰਗ 'ਚ ਰੈਕਟਰ ਪੈਟ੍ਰਿਕ ਚੌਵੇਟ ਨੇ ਕੰਪਿਊਟਰ 'ਚ ਖਰਾਬੀ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ। ਚਰਚ ਦੀ ਇਮਾਰਤ ਨੂੰ ਰਵਾਇਤੀ ਤਰਪਾਲ ਨਾਲ ਢੱਕਣ ਦੀ ਯੋਜਨਾ ਬਣਾਈ ਜਾ ਰਹੀ ਹੈ।