ਮਲੀਹਾ ਨੂੰ ਯੂ.ਐੱਨ. ਰਾਜਦੂਤ ਦੇ ਅਹੁਦੇ ਤੋਂ ਹਟਾਏ ਜਾਣ ''ਤੇ ਪਾਕਿ ਨੇ ਦਿੱਤੀ ਸਫਾਈ

10/05/2019 1:52:47 PM

ਇਸਲਾਮਾਬਾਦ— ਪਾਕਿਸਤਾਨ ਨੇ ਕਿਹਾ ਹੈ ਕਿ ਮਲੀਹਾ ਲੋਧੀ ਨੂੰ ਅਹੁਦੇ ਤੋਂ ਹਟਾਇਆ ਨਹੀਂ ਗਿਆ ਬਲਕਿ ਉਨ੍ਹਾਂ ਦਾ ਕਾਰਜਕਾਲ ਪੂਰਾ ਹੋਣ ਕਾਰਨ ਸੰਯੁਕਤ ਰਾਸ਼ਟਰ 'ਚ ਦੇਸ਼ ਦੇ ਸਥਾਈ ਪ੍ਰਤੀਨਿਧ ਦੇ ਤੌਰ 'ਤੇ ਉਨ੍ਹਾਂ ਦੀ ਥਾਂ ਮੁਨੀਰ ਅਕਰਮ ਨੂੰ ਅਹੁਦਾ ਦਿੱਤਾ ਗਿਆ ਹੈ। ਮੀਡੀਆ 'ਚ ਆਈ ਇਕ ਖਬਰ 'ਚ ਇਹ ਜਾਣਕਾਰੀ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹੈਰਾਨ ਕਰਨ ਵਾਲਾ ਕਦਮ ਚੁੱਕਦੇ ਹੋਏ ਇਸ ਹਫਤੇ ਅਕਰਮ ਨੂੰ ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੇ ਨਵੇਂ ਸਥਾਈ ਪ੍ਰਤੀਨਿਧ ਦੇ ਤੌਰ 'ਤੇ ਨਿਯੁਕਤ ਕੀਤਾ। ਅਕਰਮ ਨੂੰ ਭਾਰਤ ਵਿਰੋਧੀ ਸਖਤ ਰੁਖ ਲਈ ਜਾਣਿਆ ਜਾਂਦਾ ਹੈ। ਖਾਨ ਨੇ ਨਿਊਯਾਰਕ ਤੋਂ ਪਰਤਣ ਤੋਂ ਇਕ ਦਿਨ ਬਾਅਦ ਅਕਰਮ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ। ਖਾਨ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਆਪਣੇ ਸੰਬੋਧਨ 'ਚ ਕਸ਼ਮੀਰ ਮੁੱਦਾ ਚੁੱਕਿਆ ਸੀ। ਡਾਨ ਅਖਬਾਰ ਨੇ ਖਬਰ ਦਿੱਤੀ ਸੀ ਕਿ ਵਿਦੇਸ਼ ਮੰਤਰਾਲੇ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਹਾਲ ਦੇ ਸੈਸ਼ਨ 'ਚ ਖਾਨ ਦੀ 'ਸਫਲ ਹਿੱਸੇਦਾਰੀ' ਦਾ ਸਿਹਰਾ ਲੋਧੀ ਨੂੰ ਦਿੱਤਾ ਸੀ ਤੇ ਇਸ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਟਵੀਟ ਕੀਤਾ ਕਿ ਲੋਧੀ ਨੇ ਆਪਣਾ ਕਾਰਜਕਾਲ ਪੂਰਾ ਕਰ ਲਿਆ ਹੈ। ਫੈਸਲ ਨੇ ਸੰਯੁਕਤ ਰਾਸ਼ਟਰ 'ਚ ਦੂਤ ਬਦਲੇ ਜਾਣ ਦੇ ਪਿੱਛੇ ਦੇ ਕਾਰਨਾਂ ਨੂੰ ਲੈ ਕੇ ਲਗਾਏ ਜਾ ਰਹੇ ਕਿਆਸਾਂ ਤੋਂ ਬਾਅਦ ਟਵੀਟ ਕੀਤਾ ਕਿ ਇਨ੍ਹਾਂ ਦੋਸ਼ਾਂ 'ਚ ਥੋੜੀ ਜਿੰਨੀ ਵੀ ਸੱਚਾਈ ਨਹੀਂ ਹੈ ਕਿ ਡਾ. ਲੋਧੀ ਨੂੰ ਕਿਸੇ ਕਾਰਨ ਹਟਾਇਆ ਗਿਆ। ਬੁਲਾਰੇ ਨੇ ਵਿਦੇਸ਼ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਲੋਧੀ ਨੇ ਨਿਸ਼ਠਾ ਤੇ ਜ਼ਿੰਮੇਦਾਰੀ ਨਾਲ ਪਾਕਿਸਤਾਨ ਨੂੰ ਸੇਵਾ ਦਿੱਤੀ ਤੇ ਪੇਸ਼ੇਵਰ ਤੇ ਸਮਰਪਣ ਦੇ ਨਾਲ ਪ੍ਰਧਾਨ ਮੰਤਰੀ ਦੇ ਯੂ.ਐੱਨ.ਜੀ.ਏ. ਦੇ ਸਫਲ ਦੌਰੇ ਦਾ ਆਯੋਜਨ ਕੀਤਾ।

Baljit Singh

This news is Content Editor Baljit Singh