ਦੁਨੀਆ ''ਚ ਸਭ ਤੋਂ ਮਹਿੰਗੇ ਸ਼ਹਿਰਾਂ ਦੀ ਲਿਸਟ ਜਾਰੀ, ਪੈਰਿਸ-ਹਾਂਗਕਾਂਗ ਨੂੰ ਪਛਾੜ ਇਹ ਹੈ ਸ਼ਹਿਰ ਟੌਪ ''ਤੇ

12/02/2021 12:07:01 AM

ਇੰਟਰਨੈਸ਼ਨਲ ਡੈਸਕ-ਇਕੋਨਾਮਿਸਟ ਇੰਟੈਲੀਜੈਂਸ ਯੂਨਿਟ (ਈ.ਆਈ.ਯੂ.) ਨੇ 173 ਸ਼ਹਿਰਾਂ 'ਚ ਕੀਤੇ ਗਏ ਸਰਵੇਖਣ ਤੋਂ ਬਾਅਦ ਬੁੱਧਵਾਰ ਨੂੰ ਵਰਲਡਵਾਈਡ ਕਾਸਟ ਆਫ ਲਿਵਿੰਗ ਇੰਡੈਕਸ ਜਾਰੀ ਕੀਤਾ ਹੈ ਜਿਸ 'ਚ ਇਜ਼ਰਾਈਲ ਸ਼ਹਿਤ ਤੇਲ ਅਵੀਵ ਨੂੰ ਸਭ ਤੋਂ ਮਹਿੰਗਾ ਸ਼ਹਿਰ ਐਲਾਨਿਆ ਗਿਆ ਹੈ। ਆਈ.ਯੂ. ਦੇ ਵਰਲਡਵਾਈਡ ਕਾਸਟ ਆਫ ਲਿਵਿੰਗ ਇੰਡੈਕਸ 'ਚ ਪੈਰਿਸ ਅਤੇ ਸਿੰਗਾਪੁਰ ਸੰਯੁਕਤ ਰੂਪ ਨਾਲ ਦੂਜੇ ਸਥਾਨ 'ਤੇ ਹੈ, ਉਸ ਤੋਂ ਬਾਅਦ ਜ਼ਿਉਰਿਖ ਅਤੇ ਹਾਂਗਕਾਂਗ ਦਾ ਸਥਾਨ ਰਿਹਾ। ਉਥੇ, ਨਿਊਯਾਰਕ ਛੇਵੇਂ ਸਥਾਨ 'ਤੇ ਹੈ, ਜੇਨੇਵਾ ਸੱਤਵੇਂ, ਅੱਠਵੇਂ ਸਥਾਨ 'ਤੇ ਕੋਪੇਨਹੇਗਨ, ਨੌਵੇਂ 'ਚ ਲਾਸ ਐਂਜਲਸ ਅਤੇ 10ਵੇਂ ਸਥਾਨ 'ਤੇ ਜਾਪਾਨ ਦਾ ਅੋਸਾਕਾ ਹੈ। ਬੀਤੇ ਸਾਲ ਸਰਵੇਖਣ ਨੇ ਜ਼ਿੰਦਗੀ ਜਿਉਣ ਲਈ ਪੈਰਿਸ, ਜ਼ਿਉਰਿਖ ਅਤੇ ਹਾਂਗਕਾਂਗ ਨੂੰ ਸੁਯੰਕਤ ਰੂਪ ਨਾਲ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ : ਗੰਭੀਰ ਕੋਵਿਡ ਇਨਫੈਕਸ਼ਨ ਤੋਂ ਉਬਰੇ ਲੋਕਾਂ ਨੂੰ ਅਗਲੇ 12 ਮਹੀਨਿਆਂ 'ਚ ਮੌਤ ਦਾ ਖ਼ਤਰਾ ਜ਼ਿਆਦਾ

ਤੇਲ ਅਵੀਵ 'ਚ ਮਹਿੰਗਾਈ ਦਰ ਪਿਛਲੇ ਪੰਜ ਸਾਲਾਂ 'ਚ ਚੋਟੀ 'ਤੇ
ਈ.ਆਈ.ਯੂ. ਨੇ 173 ਸ਼ਹਿਰਾਂ 'ਚ ਵਸਤਾਂ ਅਤੇ ਸੇਵਾਵਾਂ ਦੀਆਂ ਕੀਮਤਾਂ ਲਈ ਅਮਰੀਕੀ ਡਾਲਰ 'ਚ ਕੀਤੇ ਗਏ ਭੁਗਤਾਨ ਦੀ ਤੁਲਨਾ ਦੇ ਆਧਾਰ 'ਤੇ ਇੰਡੈਕਸ ਜਾਰੀ ਕੀਤਾ ਹੈ, ਇਸ 'ਚ ਤੇਲ ਅਵੀਵ 'ਚ ਪਿਛਲੇ ਪੰਜ ਸਾਲਾਂ 'ਚ ਸਭ ਤੋਂ ਤੇਜ਼ ਮਹਿੰਗਾਈ ਦਰ ਦਰਜ ਕੀਤੀ ਗਈ ਹੈ। ਇਸ ਸਾਲ ਅਗਸਤ ਅਤੇ ਸਤੰਬਰ 'ਚ ਇਕੱਠੇ ਕੀਤੇ ਗਏ ਅੰਕੜਿਆਂ 'ਚ ਪਾਇਆ ਗਿਆ ਹੈ ਕਿ ਵਸਤੂਆਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਸੀ ਜੋ ਦਰਸ਼ਾਉਂਦੀ ਹੈ ਕਿ ਸਥਾਨਕ ਮੁਦਰਾ ਦੇ ਸੰਦਰਭ 'ਚ ਔਸਤ ਕੀਮਤਾਂ 'ਚ 3.5 ਫੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਮਹਾਮਾਰੀ 'ਤੇ ਗਲੋਬਲ ਸਮਝੌਤੇ ਦੀ ਪ੍ਰਕਿਰਿਆ ਸ਼ੁਰੂ ਕਰਨ 'ਤੇ WHO ਨੇ ਮੈਂਬਰ ਦੇਸ਼ਾਂ ਦੀ ਕੀਤੀ ਤਾਰੀਫ਼

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Karan Kumar

This news is Content Editor Karan Kumar