ਨਾਰਵੇ : 20 ਹਜ਼ਾਰ ਲੀਟਰ ਡੀਜਲ ਨਾਲ ਭਰੇ ਰੂਸੀ ਜਹਾਜ਼ ''ਚ ਲੱਗੀ ਅੱਗ

09/27/2019 1:20:45 PM

ਟ੍ਰੋਮਸੋ (ਏਜੰਸੀ)— ਰੂਸ ਦੇ ਮੱਛੀ ਫੜਨ ਵਾਲੇ ਜਹਾਜ਼ ਵਿਚ ਨਾਰਵੇ ਦੇ ਟ੍ਰੋਮਸੋ ਬੰਦਰਗਾਹ ਨੇੜੇ ਅੱਗ ਲੱਗ ਗਈ। ਜਹਾਜ਼ ਦੇ ਬਾਲਣ ਟੈਂਕਰ 'ਤੇ 20 ਹਜ਼ਾਰ ਲੀਟਰ ਡੀਜ਼ਲ ਭਰਿਆ ਹੋਇਆ ਸੀ। ਬੁੱਧਵਾਰ ਨੂੰ ਲੱਗੀ ਅੱਗ ਨੂੰ ਵੀਰਵਾਰ ਤੱਕ ਬੁਝਾਇਆ ਨਹੀਂ ਜਾ ਸਕਿਆ ਸੀ। ਪੂਰੀ ਤਰ੍ਹਾਂ ਸੜ ਜਾਣ ਦੇ ਬਾਅਦ ਜਹਾਜ਼ ਪਲਟ ਕੇ ਸਮੁੰਦਰ ਵਿਚ ਡੁੱਬ ਗਿਆ। ਇਸ ਵਿਚ ਸਵਾਰ ਚਾਲਕ ਦਲ ਦੇ 29 ਮੈਂਬਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਰੂਸੀ ਵਣਜ ਦੂਤਘਰ ਮੁਤਾਬਕ ਜਹਾਜ਼ ਦੇ ਪ੍ਰਬੰਧਨ ਦੌਰਾਨ ਵੈਲਡਿੰਗ ਵਿਚ ਲਾਪਵਰਾਹੀ ਕਾਰਨ ਇਹ ਅੱਗ ਲੱਗੀ।

ਜਾਣਕਾਰੀ ਮੁਤਾਬਕ ਜਹਾਜ਼ ਵਿਚ ਅੱਗ ਲੱਗਣ ਦੇ ਬਾਅਦ 300 ਮੀਟਰ ਦੇ ਇਲਾਕੇ ਵਿਚ ਆਮ ਲੋਕਾਂ ਦੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ। ਨੇੜਲੇ ਰਹਿਣ ਵਾਲੇ 100 ਲੋਕਾਂ ਨੂੰ ਵੀ ਉੱਥੋਂ ਹਟਾ ਦਿੱਤਾ ਗਿਆ। ਜਹਾਜ਼ ਵਿਚ ਅਮੋਨੀਆ ਟੈਂਕ ਵੀ ਸੀ, ਜਿਸ ਨੂੰ ਸੁਰੱਖਿਆ ਏਜੰਸੀਆਂ ਨੇ ਬਚਾ ਲਿਆ। ਜੇਕਰ ਉਸ ਵਿਚ ਧਮਾਕਾ ਹੋ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।

Vandana

This news is Content Editor Vandana