ਉੱਤਰੀ ਵੈਨਕੂਵਰ ਹੈਲਥ ਫੂਡ ਸਟੋਰ ਦਾ ਕਾਮਾ ਕੋਰੋਨਾ ਪਾਜ਼ੀਟਿਵ, ਪਈ ਭਾਜੜ

08/22/2020 11:20:53 AM

ਵੈਨਕੂਵਰ-  ਉੱਤਰੀ ਵੈਨਕੂਵਰ ਦੇ ਇਕ ਹੈਲਥ ਫੂਡ ਸਟੋਰ ਦੇ ਕਾਮੇ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਉਣ ਨਾਲ ਲੋਕਾਂ ਨੂੰ ਭਾਜੜ ਪੈ ਗਈ ਹੈ। 

ਵਿਕਟੋਰੀਆ ਦੇ ਹੈਲਥ ਫੂਡ ਸਟੋਰ ਨੇ ਪੁਸ਼ਟੀ ਕੀਤੀ ਹੈ ਕਿ ਇਕ ਸਟਾਫ ਮੈਂਬਰ ਜੋ ਉਸ ਦੇ ਉੱਤਰੀ ਵੈਨਕੂਵਰ ਦੀ ਲੋਕੇਸ਼ਨ 'ਤੇ ਕੰਮ ਕਰਦਾ ਹੈ, ਦੀ ਰਿਪੋਰਟ ਕੋਵਿਡ-19 ਪਾਜ਼ੀਟਿਵ ਆਈ ਹੈ। 

ਹੈਲਥ ਫੂਡ ਬਰਾਂਡ ਨੇ ਕਿਹਾ ਕਿ ਉਸ ਦੇ 1637 ਲਾਂਸਡੇਲ ਐਵੇਨਿਊ ਸਟੋਰ ਵਿਚ ਇਸ ਕਾਮੇ ਨੇ 16 ਅਗਸਤ ਨੂੰ ਆਖਰੀ ਵਾਰ ਕੰਮ ਕੀਤਾ ਸੀ ਤੇ 18 ਅਗਸਤ ਨੂੰ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ। ਉਸ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਅਤੇ ਸਟਾਫ ਮੈਂਬਰਾਂ ਨੂੰ ਕੋਰੋਨਾ ਵਾਇਰਸ ਟੈਸਟ ਕਰਵਾਉਣ ਅਤੇ ਇਕਾਂਤਵਾਸ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ। ਫਿਲਹਾਲ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। 

ਜ਼ਿਕਰਯੋਗ ਹੈ ਕਿ ਕੈਨੇਡਾ ਭਰ ਵਿਚ ਹੁਣ ਤੱਕ ਕੁੱਲ ਮਿਲਾ ਕੇ 1,24,372 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 1,10,648 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਹੁਣ ਤਕ ਇੱਥੇ 9,064 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਸਮੇਂ 4,660 ਮਾਮਲੇ ਸਰਗਰਮ ਹਨ। 

Lalita Mam

This news is Content Editor Lalita Mam