ਨਾਰਥ ਕੋਰੀਆ ਦੀ ਮਹਿਲਾ ਫੌਜ ਦਾ ਦਰਦ : ਰੇਪ ਹੋਣਾ ਆਮ ਗੱਲ

11/23/2017 1:36:55 AM

ਸਿਓਲ — ਨਾਰਥ ਕੋਰੀਆ 'ਚ ਰਹਿਣਾ ਜਿੰਨਾ ਆਮ ਨਾਗਰਿਕਾਂ ਲਈ ਮੁਸ਼ਕਿਲ ਹੈ, ਉਂਨਾ ਹੀ ਫੌਜੀਆਂ ਲਈ ਉਸ ਤੋਂ ਜ਼ਿਆਦਾ ਮੁਸ਼ਕਿਲ ਹੈ। ਦੁਨੀਆ ਦੀ ਚੌਥੀ ਸਭ ਤੋਂ ਵੱਡੀ ਫੌਜ 'ਚ ਔਰਤਾਂ ਦੀ ਜ਼ਿੰਦਗੀ ਇੰਨੀ ਗੰਦੀ ਹੈ ਕਿ ਇੱਥੇ ਉਨ੍ਹਾਂ ਦਾ ਰੇਪ ਹੋਣਾ ਆਮ ਗੱਲ ਹੈ। ਹਾਲਾਤ ਦੇ ਚੱਲਦੇ ਅਸਮੇਂ ਉਨ੍ਹਾਂ ਦੇ ਪੀਰੀਅਡਜ਼ ਰੁਕ ਜਾਂਦੇ ਹਨ। 
ਇਹ ਗੱਲਾਂ ਲੀ ਸੋ ਯਿਯੋਨ (41) ਨਾਂ ਦੀ ਸਾਬਕਾ ਮਹਿਲਾ ਫੌਜੀ ਨੇ ਦੱਸੀ ਹੈ। ਉਨ੍ਹਾਂ ਦੇ ਘਰ ਤੋਂ ਕਈ ਮੈਂਬਰ ਫੌਜ 'ਚ ਸਨ, ਜਿਸ ਤੋਂ ਬਾਅਦ 1990 'ਚ ਉਹ ਵੀ ਇਸ 'ਚ ਸ਼ਾਮਲ ਹੋਈ। ਉਦੋਂ ਉਨ੍ਹਾਂ ਨੂੰ ਰੋਜ਼ਾਨਾ ਇਕ ਸਮੇਂ ਦਾ ਖਾਣਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਹ 10 ਸਾਲ ਇਕ ਅਜਿਹੇ ਕਮਰੇ 'ਚ ਰਹੀ, ਜਿੱਥੇ ਉਨ੍ਹਾਂ ਨੂੰ 2 ਦਰਜਨ ਔਰਤਾਂ ਦੇ ਨਾਲ ਕਮਰਾ ਸਾਂਝਾ ਕਰਨਾ ਪਿਆ। 
ਹਰ ਕਿਸੇ ਨੂੰ ਸਮਾਨ ਰੱਖਣ ਲਈ ਅਲਮਾਰੀ ਦਿੱਤੀ ਜਾਂਦੀ ਸੀ, ਜਿਸ ਦੇ ਉਪਰ ਉਥੋਂ ਦੇ ਨੇਤਾ ਕਿਮ-2 ਸੰਗ ਅਤੇ ਉਨ੍ਹਾਂ ਦੇ ਬੇਟੇ ਕਿਮ ਜੋਂਗ ਦੀਆਂ ਤਸਵੀਰਾਂ ਰੱਖੀਆਂ ਹੁੰਦੀਆਂ ਸਨ। ਫੌਜ ਛੱਡ ਇਕ ਦਹਾਕੇ ਤੋਂ ਵਧ ਸਮਾਂ ਹੋ ਗਿਆ, ਪਰ ਸਖਤ ਯਾਦਾਂ ਅੱਜ ਵੀ ਉਸ ਨੂੰ ਪਰੇਸ਼ਾਨ ਕਰ ਦਿੰਦੀਆਂ ਹਨ। ਉਹ ਦੱਸਦੀ ਹੈ ਕਿ ਸੌਣ ਲਈ ਚੌਲਾਂ ਦੇ ਛਿੱਲੜ ਦਾ ਗੱਦਾ ਮਿਲਦਾ ਸੀ। ਹਰ ਥਾਂ ਉਸ ਦੀ ਬਦਬੂ ਆਉਂਦੀ ਸੀ। ਉਪਰ ਤੋਂ ਇੱਥੇ ਨਹਾਉਣ ਦੀ ਵਿਵਸਥਾ ਵੀ ਨਹੀਂ ਸੀ ਅਤੇ ਗਰਮ ਪਾਣੀ ਨਹੀਂ ਮਿਲਦਾ ਸੀ। ਪਾਈਪ ਦੀ ਲਾਈਨਾਂ ਪਹਾੜੀਆਂ ਤੋਂ ਆਉਣ ਵਾਲੇ ਪਾਣੀ ਨਾਲ ਜੁੜੀਆਂ ਹੁੰਦੀਆਂ ਸਨ, ਜਿਸ 'ਚ ਕਦੇ-ਕਦੇ ਡੱਡੂ ਅਤੇ ਸੱਪ ਵੀ ਆ ਜਾਂਦੇ ਸਨ। 
'ਨਾਰਥ ਕੋਰੀਆਜ਼ ਹਿਡੇਨ ਰੇਵੋਲਿਊਸ਼ਨ' ਦੇ ਲੇਖਕ ਜਿਊਨ ਬੇਕ ਨੇ ਦੱਸਿਆ ਕਿ ਫੌਜ 'ਚ ਸ਼ਾਮਲ ਹੋਈਆਂ ਔਰਤਾਂ 'ਚੋਂ ਬਹੁਤ ਤੋਂ ਵਰਕਿੰਗ ਕਲਾਸ ਦੇ ਤੌਰ 'ਤੇ ਕੰਮ ਲਿਆ ਗਿਆ। ਜਦਕਿ ਹੋਰਾਂ ਨੂੰ ਗਲਤ, ਸ਼ੋਸ਼ਣ ਅਤੇ ਸੈਕਸੂਅਲ ਹਿੰਸਾ ਦਾ ਸ਼ਿਕਾਰ ਹੋਣਾ ਪਿਆ।