ਉੱਤਰੀ ਕੋਰੀਆ ਦੀ ਅਮਰੀਕਾ ਨੂੰ ਚਿਤਾਵਨੀ, ਹੁਣ ਸਾਡਾ ਹੌਂਸਲਾ ਖਤਮ ਹੋ ਰਿਹੈ

06/05/2019 11:25:14 AM

ਪਿਓਂਗਯਾਂਗ (ਬਿਊਰੋ)— ਉੱਤਰੀ ਕੋਰੀਆ ਨੇ ਖੁਦ 'ਤੇ ਲਗਾਈਆਂ ਪਾਬੰਦੀਆਂ ਨੂੰ ਲੈ ਕੇ ਇਕ ਵਾਰ ਫਿਰ ਅਮਰੀਕਾ ਨੂੰ ਚਿਤਾਵਨੀ ਦਿੱਤੀ। ਇੱਥੇ ਕੋਰੀਆਈ ਸੈਂਟਰਲ ਨਿਊਜ਼ ਏਜੰਸੀ (ਕੇ.ਸੀ.ਐੱਨ.ਏ.) ਨੇ ਬੁੱਧਵਾਰ ਨੂੰ ਕਿਹਾ ਕਿ ਹੁਣ ਉੱਤਰੀ ਕੋਰੀਆ ਦਾ ਹੌਂਸਲਾ ਖਤਮ ਹੋ ਰਿਹਾ ਹੈ, ਇਸ ਲਈ ਅਮਰੀਕਾ ਗੱਲਬਾਤ ਲਈ ਜਲਦੀ ਸਹੀ ਕੂਟਨੀਤਕ ਤਰੀਕਾ ਵਰਤੇ।

ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦਾ ਕਹਿਣਾ ਹੈ,''ਅਮਰੀਕਾ ਨੂੰ ਆਪਣੇ ਮੁਲਾਂਕਣ ਦਾ ਤਰੀਕਾ ਬਦਲਣਾ ਚਾਹੀਦਾ ਹੈ ਤਾਂ ਜੋ ਅਸੀਂ ਬੀਤੇ ਸਾਲ ਜੂਨ ਵਿਚ ਹੋਏ ਪਹਿਲੇ ਸਿਖਰ ਸੰਮੇਲਨ ਦੇ ਸਮਝੌਤੇ ਨੂੰ ਬਣਾਈ ਰੱਖ ਸਕੀਏ। ਅਮਰੀਕਾ ਨੂੰ ਬੀਤੇ ਇਕ ਸਾਲ ਵਿਚ ਰਿਸ਼ਤੇ ਵਿਚ ਆਈਆਂ ਤਬਦੀਲੀਆਂ ਨੂੰ ਦੇਖਣਾ ਚਾਹੀਦਾ ਹੈ। ਨਾਲ ਹੀ ਜਲਦੀ ਤੋਂ ਜਲਦੀ ਆਪਣੀ ਨੀਤੀਆਂ 'ਤੇ ਫੈਸਲਾ ਲੈਣਾ ਚਾਹੀਦਾ ਹੈ। ਨਹੀਂ ਤਾਂ ਕਾਫੀ ਦੇਰ ਹੋ ਜਾਵੇਗੀ ਕਿਉਂਕਿ ਹੌਂਸਲੇ ਦੀ ਵੀ ਕੋਈ ਸੀਮਾ ਹੁੰਦੀ ਹੈ।''

Vandana

This news is Content Editor Vandana