ਉੱਤਰੀ ਕੋਰੀਆ ਨੇ ਦਿੱਤੀ ਦੱਖਣੀ ਕੋਰੀਆ ਤੇ ਅਮਰੀਕਾ ਖ਼ਿਲਾਫ਼ ਵੱਡਾ ਕਦਮ ਚੁੱਕਣ ਦੀ ਧਮਕੀ

11/07/2022 4:29:59 PM

ਸਿਓਲ(ਵਾਰਤਾ)- ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਅਤੇ ਅਮਰੀਕਾ ਖਿਲਾਫ ਵੱਡਾ ਕਦਮ ਚੁੱਕਣ ਦੀ ਧਮਕੀ ਦਿੱਤੀ ਹੈ। ਉੱਤਰੀ ਕੋਰੀਆਈ ਫੌਜ ਨੇ ਸੋਮਵਾਰ ਨੂੰ ਕਿਹਾ ਕਿ ਦੱਖਣੀ ਕੋਰੀਆ ਅਤੇ ਅਮਰੀਕਾ ਦੇ ਸਾਂਝੇ ਫੌਜੀ ਅਭਿਆਸ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ। ਅਮਰੀਕਾ ਵਿਚ ਇਸ ਹਫ਼ਤੇ ਹੋਣ ਵਾਲੀਆਂ  ਮੱਧਕਾਲੀ ਚੋਣਾਂ ਤੋਂ ਪਹਿਲਾਂ ਉੱਤਰੀ ਕੋਰੀਆ ਪ੍ਰਮਾਣੂ ਪ੍ਰੀਖਣ ਕਰ ਸਕਦਾ ਹੈ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਉੱਤਰੀ ਕੋਰੀਆ ਦੀ ਫੌਜ (ਕੇਪੀਏ) ਦੇ ਜਨਰਲ ਸਟਾਫ ਨੇ ਕਿਹਾ ਕਿ ਪਿਛਲੇ ਹਫਤੇ ਦੱਖਣੀ ਕੋਰੀਆ ਅਤੇ ਅਮਰੀਕਾ ਨੇ ਚਾਰ ਦਿਨਾਂ ਫੌਜੀ ਅਭਿਆਸ ਕੀਤਾ ਸੀ।

ਇਸ ਦੇ ਜਵਾਬ 'ਚ ਉੱਤਰੀ ਕੋਰੀਆ ਨੇ 80 ਕਿਲੋਮੀਟਰ ਤੱਕ ਮਾਰ ਕਰਨ ਵਾਲੀਆਂ ਦੋ ਰਣਨੀਤਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਹੈ। ਕੇਪੀਏ ਨੇ ਕਿਹਾ, "ਫੌਜੀ ਅਭਿਆਸਾਂ ਦੇ ਸਬੰਧ ਵਿੱਚ ਕੇਪੀਏ ਦੁਆਰਾ ਕੀਤੀਆਂ ਗਈਆਂ ਤਾਜ਼ਾ ਕਾਰਵਾਈਆਂ ਇਸ ਗੱਲ ਦਾ ਸਪੱਸ਼ਟ ਸੰਕੇਤ ਹਨ ਕਿ ਉੱਤਰੀ ਕੋਰੀਆ ਵੱਲੋਂ ਲਗਾਤਾਰ ਕੀਤੀ ਜਾ ਰਹੀ ਭੜਕਾਊ ਫੌਜੀ ਗਤੀਵਿਧੀਆਂ ਦਾ ਕੇਪੀਏ ਜ਼ੋਰਦਾਰ ਜਵਾਬ ਦੇਵੇਗਾ।" ਕੇਪੀਏ ਨੇ ਦੱਖਣੀ ਕੋਰੀਆ ਅਤੇ ਅਮਰੀਕਾ ਦੇ ਫੌਜੀ ਅਭਿਆਸ ਦੀ ਨਿੰਦਾ ਕੀਤੀ।

cherry

This news is Content Editor cherry