ਉੱਤਰੀ ਕੋਰੀਆ ਨੇ ਘੱਟ ਦੂਰੀ ਦੀਆਂ ਮਿਜ਼ਾਇਲਾਂ ਦਾ ਕੀਤਾ ਪ੍ਰੀਖਣ

07/31/2019 9:03:03 AM

ਸਿਓਲ— ਉੱਤਰੀ ਕੋਰੀਆ ਨੇ ਬੁੱਧਵਾਰ ਤੜਕੇ ਘੱਟ ਦੂਰੀ ਤਕ ਨਿਸ਼ਾਨਾ ਲਗਾਉਣ ਵਾਲੀਆਂ ਦੋ ਬੈਲਿਸਟਿਕ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ। ਦੱਖਣੀ ਕੋਰੀਆ ਦੀ ਫੌਜ ਜੇ. ਸੀ. ਐੱਸ. ਨੇ ਇਹ ਜਾਣਕਾਰੀ ਦਿੱਤੀ। ਇਹ ਪ੍ਰੀਖਣ ਉੱਤਰੀ ਕੋਰੀਆ ਦੇ ਪੂਰਬੀ ਤਟ 'ਤੇ ਸਥਿਤ ਹੋਡੋਟਾਪੂ ਤੋਂ ਕੀਤੇ ਗਏ। ਇਸੇ ਥਾਂ 'ਤੇ ਇਸ ਹਫਤੇ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ ਗਿਆ ਸੀ। 

ਪਿਯੋਂਗਯਾਂਗ ਨੇ ਇਹ ਪ੍ਰੀਖਣ ਅਮਰੀਕਾ ਅਤੇ ਦੱਖਣੀ ਕੋਰੀਆ ਵਿਚਕਾਰ ਹੋਣ ਵਾਲੀ ਫੌਜੀ ਮੁਹਿੰਮ ਨੂੰ ਰੋਕਣ ਦੇ ਉਦੇਸ਼ ਨਾਲ ਕੀਤੀ ਗਈ। ਜੇ. ਸੀ. ਐੱਸ. ਮੁਤਾਬਕ ਉੱਤਰੀ ਕੋਰੀਆ ਨੇ ਆਪਣੀ ਪੂਰਬੀ ਬੰਦਰਗਾਹ ਵੋਨਸੋਨ ਨੇੜੇ ਤੜਕੇ 5.06 'ਤੇ ਪਹਿਲੀ ਮਿਜ਼ਾਇਲ ਜਦਕਿ 5.27 ਮਿੰਟ 'ਤੇ ਦੂਜੀ ਮਿਜ਼ਾਇਲ ਦਾ ਪ੍ਰੀਖਣ ਕੀਤਾ। ਜੇ. ਸੀ. ਐੱਸ. ਮੁਤਾਬਕ ਇਨ੍ਹਾਂ ਮਿਜ਼ਾਇਲਾਂ ਦੀ ਮਾਰਕ ਸਮਰੱਥਾ ਤਕਰੀਬਨ 250 ਕਿਲੋਮੀਟਰ ਸੀ। ਮਿਜ਼ਾਇਲਾਂ 30 ਕਿਲੋਮੀਟਰ ਦੀ ਉਚਾਈ ਤਕ ਗਈਆਂ। ਦੱਖਣੀ ਕੋਰੀਆ ਅਤੇ ਅਮਰੀਕਾ ਇਨ੍ਹਾਂ ਪ੍ਰੀਖਣਾਂ ਦਾ ਵਿਸ਼ਲੇਸ਼ਣ ਕਰਨ 'ਚ ਲੱਗਾ ਹੈ।