ਚੀਨ, ਭਾਰਤ ਸਮੇਤ ਕਈ ਦੇਸ਼ਾਂ ਨੂੰ ਉੱਤਰੀ ਕੋਰੀਆ ਨਾਜਾਇਜ਼ ਤੌਰ ''ਤੇ ਕਰ ਰਿਹੈ ਬਰਾਮਦਗੀ

09/10/2017 5:40:45 PM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਮੁਤਾਬਕ ਉੱਤਰ ਕੋਰੀਆ ਨੇ ਪਾਬੰਦੀਆਂ ਦੀ ਉਲੰਘਣਾ ਕਰਕੇ ਚੀਨ ਅਤੇ ਭਾਰਤ ਸਮੇਤ ਕੁਝ ਦੇਸ਼ਾਂ ਨੂੰ ਹਾਲ ਦੇ ਮਹੀਨਿਆਂ 'ਚ 270 ਮਿਲੀਅਨ ਡਾਲਰ (1727 ਕਰੋੜ ਰੁਪਏ) ਦੇ ਮਾਲ ਦਾ ਨਿਰਯਾਤ ਕੀਤਾ। ਪਾਬੰਦੀਆਂ ਦੀ ਉਲੰਘਣਾ ਦੀ ਜਾਣਕਾਰੀ ਮਾਹਰਾਂ ਦੀ ਟੀਮ ਦੀ ਜਾਂਚ 'ਚ ਸਾਹਮਣੇ ਆਈ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ, ਉੱਤਰੀ ਕੋਰੀਆ ਨੇ ਕੋਲਾ, ਲੋਹੇ ਦੀਆਂ ਧਾਤੂਆਂ (ਆਇਰਨ ਅਤੇ) ਅਤੇ ਹੋਰ ਵਸਤੂਆਂ ਦੀ ਬਰਾਮਦਗੀ ਚੀਨ, ਭਾਰਤ ਮਲੇਸ਼ੀਆ ਅਤੇ ਸ਼੍ਰੀਲੰਕਾ ਨੂੰ ਕੀਤਾ। ਉਸ ਨੇ ਬਰਾਮਦਗੀ ਅਗਸਤ 2017 'ਚ ਖਤਮ ਹੋਈ ਛਮਾਹੀ ਦੌਰਾਨ ਕੀਤੀ। ਇਹ ਰਿਪੋਰਟ ਸ਼ਨੀਵਾਰ ਨੂੰ ਜਨਤਕ ਕੀਤੀ ਗਈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕਿਮ ਜੋਂਗ ਸਰਕਾਰ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਲਗਾਤਾਰ ਉਲੰਘਣਾ ਕਰ ਰਹੀ ਹੈ। ਉਹ ਵੱਖ-ਵੱਖ ਦੇਸ਼ਾਂ ਦੇ ਨਾਲ ਮਾਲ ਦਾ ਲਗਾਤਾਰ ਲੈਣ-ਦੇਣ ਕਰ ਰਹੀ ਹੈ। 
ਮਾਹਰਾਂ ਮੁਤਾਬਕ ਉੱਤਰੀ ਕੋਰੀਆ ਪਾਬੰਦੀਸ਼ੁਦਾ ਪ੍ਰਮਾਣੂ ਗਤੀਵਿਧੀਆਂ ਨੂੰ ਜਾਰੀ ਰੱਖ ਰਹੇ ਹਨ। ਉਹ ਉਨਾਂ ਤੱਤਾਂ ਦਾ ਉਤਪਾਦਨ ਅਤੇ ਸ਼ੋਧਨ ਕਰ ਰਿਹਾ ਹੈ, ਜਿਨ੍ਹਾਂ ਨੂੰ ਪ੍ਰਮਾਣੂ ਹਥਿਆਰ ਵਿਕਸਿਤ ਕੀਤੇ ਜਾ ਸਕਦੇ ਹਨ। ਇਸ ਦੇ ਲਈ ਪਿਓਂਗਯਾਂਗ ਦੀ ਖਾਨ ਤੋਂ ਲਗਾਤਾਰ ਯੂਰੇਨੀਅਮ ਕੱਢਿਆ ਜਾ ਰਿਹਾ ਹੈ। ਅਫਰੀਕੀ ਦੇਸ਼ਾਂ ਅਤੇ ਸੀਰੀਆ ਨਾਲ ਉੱਤਰ ਕੋਰੀਆ ਦੀਆਂ ਪਾਬੰਦੀਸ਼ੁਦਾ ਗਤੀਵਿਧੀਆਂ ਚਲਾਉਣ ਦੀ ਖਬਰ ਹੈ।