ਉੱਤਰੀ ਕੋਰੀਆ ਨੇ ਫਿਰ ਕੀਤਾ ਮਿਜ਼ਾਈਲ ਪਰੀਖਣ

11/28/2019 5:37:51 PM

ਸਿਓਲ (ਭਾਸ਼ਾ): ਉੱਤਰੀ ਕੋਰੀਆ ਨੇ ਅੱਜ ਮਤਲਬ ਵੀਰਵਾਰ ਸਵੇਰੇ ਇਕ ਵਾਰ ਫਿਰ ਲੰਬੀ ਦੂਰੀ ਦੀ ਮਿਜ਼ਾਈਲ ਦਾ ਪਰੀਖਣ ਕੀਤਾ। ਭਾਵੇਂਕਿ ਇਸ ਮਿਜ਼ਾਈਲ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ ਹੈ। ਦੱਖਣੀ ਕੋਰੀਆਈ ਫੌਜ ਦੇ ਜੁਆਇੰਟ ਚੀਫ ਆਫ ਸਟਾਫ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਵੀਰਵਾਰ ਸਵੇਰੇ ਇਕ ਅਣਜਾਣ ਮਿਜ਼ਾਈਲ ਦਾ ਪਰੀਖਣ ਕੀਤਾ  ਹੈ। ਇਸ ਨਾਲ ਕੋਰੀਆਈ ਪ੍ਰਾਇਦੀਪ ਵਿਚ ਤਣਾਅ ਵਧਣ ਦਾ ਖਦਸ਼ਾ ਹੈ।

 

ਸਟਾਫ ਵੱਲੋਂ ਆਨਲਾਈਨ ਕੀਤੇ ਗਏ ਐਲਾਨ ਵਿਚ ਤੁਰੰਤ ਜ਼ਿਆਦਾ ਵੇਰਵਾ ਨਹੀਂ ਦਿੱਤਾ ਗਿਆ। ਇਹ ਐਲਾਨ ਅਮਰੀਕਾ ਦੀ ਸਭ ਤੋਂ ਵੱਡੀ ਸਲਾਨਾ ਛੁੱਟੀ ਦੇ ਮੌਕੇ 'ਤੇ ਤੜਕਸਾਰ 3 ਵਜੇ ਦੇ ਕਰੀਬ ਕੀਤਾ ਗਿਆ।

Vandana

This news is Content Editor Vandana