ਸ਼ਾਹੀ ਪਰਿਵਾਰ ''ਚ ਕੋਈ ਵੀ ਰਾਜਾ ਜਾਂ ਰਾਣੀ ਨਹੀਂ ਬਣਨਾ ਚਾਹੁੰਦਾ : ਪ੍ਰਿੰਸ ਹੈਰੀ

06/23/2017 2:05:14 AM

ਲੰਡਨ — ਬ੍ਰਿਟੇਨ ਦੇ ਰਾਜਕੁਮਾਰ ਹੈਰੀ ਨੇ ਵੀਰਵਾਰ ਨੂੰ ਕਿਹਾ ਕਿ ਬ੍ਰਿਟਿਸ਼ ਸ਼ਾਹੀ ਪਰਿਵਾਰ 'ਚ ਕੋਈ ਵੀ ਰਾਜਾ ਜਾਂ ਰਾਣੀ ਨਹੀਂ ਬਣਨਾ ਚਾਹੁੰਦਾ, ਪਰ ਸਹੀ ਸਮਾਂ ਆਉਣ 'ਤੇ ਅਸੀਂ ਆਪਣੇ ਫਰਜ਼ ਨੂੰ ਪੂਰਾ ਕਰਾਂਗੇ। ਬ੍ਰਿਟਿਸ਼ ਰਾਜ-ਗੱਦੀ ਦੇ ਵਾਰਿਸ ਦੀ ਦਾਅਵੇਦਾਰੀ 'ਚ 5ਵੀਂ ਪੀੜੀ 'ਤੇ ਮੌਜੂਦ 32 ਸਾਲਾ ਰਾਜਕੁਮਾਰ ਨੇ ਇਕ ਬਿਆਨ 'ਚ ਇਸ ਗੱਲ 'ਤੇ ਨਾਰਾਜ਼ਗੀ ਵੀ ਜਤਾਈ ਕਿ 1997 'ਚ ਇਕ ਕਾਰ ਦੁਰਘਟਨਾ 'ਚ ਆਪਣੀ ਮਾਂ ਦੀ ਮੌਤ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਅੰਤਿਮ ਯਾਤਰਾ 'ਚ ਸ਼ਾਮਲ ਹੋਣ ਲਈ ਮਜ਼ਬੂਰ ਕੀਤਾ ਗਿਆ। ਹੈਰੀ ਨੇ ਕਿਹਾ ਕਿ ਕਈ ਵਾਰ ਉਹ ਪਿੰ੍ਰਸ ਹੈਰੀ ਦੀ ਥਾਂ ਕੁਝ ਹੋਰ ਬਣਨ ਲਈ ਸੋਚ ਰਹੇ ਹੁੰਦੇ ਹਨ, ਪਰ ਉਹ ਫਰਕ ਪੈਦਾ ਕਰਨ ਵਾਲੇ ਆਪਣੇ ਦਰਜੇ ਨੂੰ ਲੈ ਕੇ ਵੀ ਸਾਵਧਾਨ ਰਹਿੰਦੇ ਹਨ। ਹੈਰੀ ਨੇ ਅਮਰੀਕੀ ਪ੍ਰਤੀਕਾ ਨਿਊਜ਼ਵੀਕ ਨੂੰ ਦੱਸਿਆ, ''ਕਿ ਸ਼ਾਹੀ ਪਰਿਵਾਰ 'ਚ ਕੋਈ ਰਾਜ ਜਾਂ ਰਾਣੀ ਬਣਨਾ ਚਾਹੁੰਦਾ ਹੈ। ਮੈਂ ਅਜਿਹਾ ਨਹੀਂ ਸੋਚਦਾ, ਪਰ ਸਹੀਂ ਸਮਾਂ ਆਉਣ 'ਤੇ ਆਪਣੇ ਫਰਜ਼ਾਂ ਨੂੰ ਨਿਭਾਵਾਂਗੇ। ਉਨ੍ਹਾਂ ਨੇ ਕਿਹਾ, ''ਅਸੀਂ ਬ੍ਰਿਟਿਸ਼ ਰਾਜਸ਼ਾਹੀ ਦੇ ਆਧੁਨਿਨਕਰਣ 'ਚ ਲੱਗੇ ਹਨ। ਅਸੀਂ ਇਹ ਆਪਣੇ ਲਈ ਨਹੀਂ ਕਰ ਰਹੇ ਬਲਕਿ ਲੋਕਾਂ ਦੀ ਬੇਹਤਰੀ ਲਈ ਅਜਿਹਾ ਕਰ ਰਹੇ ਹਾਂ।