ਓਂਟਾਰੀਓ : ਹਮਿਲਟਨ ਦੀ ਸਟੀਲ ਪਲਾਂਟ ''ਚ ਧਮਾਕੇ ਮਗਰੋਂ ਲੱਗੀ ਅੱਗ

12/26/2020 5:12:17 PM

ਹਮਿਲਟਨ- ਕੈਨੇਡਾ ਦੇ ਸ਼ਹਿਰ ਹਮਿਲਟਨ ਵਿਚ ਸ਼ੁੱਕਰਵਾਰ ਸਵੇਰ ਸਮੇਂ ਇਕ ਇੰਡਸਟਰੀਅਲ ਖੇਤਰ ਵਿਚ ਬਣੇ ਸਟੀਲ ਪਲਾਂਟ ਵਿਚ ਧਮਾਕਾ ਹੋ ਗਿਆ। ਹਮਿਲਟਨ ਦੇ ਫਾਇਰ ਫਾਈਟਰਜ਼ ਨੇ ਕਿਹਾ ਕਿ ਉਨ੍ਹਾਂ ਨੂੰ 11.13 ਵਜੇ ਇਸ ਸਬੰਧੀ ਫੋਨ ਕਰਕੇ ਦੱਸਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਖਰਾਬੀ ਕਾਰਨ ਧਮਾਕਾ ਹੋਇਆ ਤੇ ਅੱਗ ਲੱਗ ਗਈ। 

ਖੁਸ਼ਕਿਸਮਤੀ ਨਾਲ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਹਮਿਲਟਨ ਫਾਇਰ ਕਰੂ ਮੈਂਬਰ ਕਾਫੀ ਸਮੇਂ ਤੱਕ ਉੱਥੇ ਰਹੇ ਤੇ ਅੱਗ ਨੂੰ ਸਮੇਂ ਸਿਰ ਕਾਬੂ ਪਾ ਲਿਆ ਗਿਆ। ਵਾਤਾਵਰਣ ਵਿਭਾਗ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਸੀ। 

ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ੋਰ ਦਾ ਧਮਾਕਾ ਸੁਣਾਈ ਦਿੱਤਾ। ਇਸ ਦੇ ਬਾਅਦ ਇਸ ਖੇਤਰ ਵਿਚ ਅੱਗ ਲੱਗੀ ਤੇ ਧੂੰਆਂ ਉੱਠਦਾ ਦਿਖਾਈ ਦਿੱਤਾ। ਲੋਕਾਂ ਨੇ ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀ ਤੇ ਨਾਲ ਦੇ ਨਾਲ ਪ੍ਰਾਰਥਨਾ ਕੀਤੀ ਕਿ ਸਭ ਠੀਕ ਹੋਵੇ ਤੇ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਾ ਪੁੱਜੇ। ਫਿਲਹਾਲ ਪੁਲਸ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। 

Lalita Mam

This news is Content Editor Lalita Mam