ਆਸਟ੍ਰੇਲੀਆ : 5 ਭਾਰਤੀਆਂ ਦੀ ਮੌਤ ਦੇ ਦੋਸ਼ੀ ਡਰਾਈਵਰ 'ਤੇ ਫਿਲਹਾਲ ਕੋਈ ਕਾਰਵਾਈ ਨਹੀਂ

11/10/2023 1:23:16 PM

ਮੈਲਬੌਰਨ (ਆਈ.ਏ.ਐੱਨ.ਐੱਸ.): ਆਸਟ੍ਰੇਲੀਆ ਵਿੱਚ ਇੱਕ ਕਾਰ ਹਾਦਸੇ ਵਿੱਚ ਸ਼ਾਮਲ ਇੱਕ ਬਜ਼ੁਰਗ ਡਰਾਈਵਰ ਖ਼ਿਲਾਫ਼ ਅਜੇ ਤੱਕ ਕੋਈ ਦੋਸ਼ ਨਹੀਂ ਲਾਇਆ ਗਿਆ ਹੈ। ਇਸ ਹਾਦਸੇ ਵਿੱਚ ਦੋ ਬੱਚਿਆਂ ਸਮੇਤ ਭਾਰਤੀ ਮੂਲ ਦੇ 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ ਸਨ। ਸ਼ੂਗਰ ਦਾ ਮਰੀਜ਼ 66 ਸਾਲਾ ਡਰਾਈਵਰ, ਜੋ 5 ਨਵੰਬਰ ਨੂੰ ਹੋਈ ਟੱਕਰ ਤੋਂ ਬਾਅਦ ਡਾਕਟਰੀ ਦੇਖਭਾਲ ਵਿੱਚ ਹੈ, ਮੰਗਲਵਾਰ ਨੂੰ ਪੁਲਸ ਨੇ ਉਸ ਤੋਂ ਪੁੱਛਗਿੱਛ ਕੀਤੀ।

ਵਿਕਟੋਰੀਆ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ, "ਇਸ ਸਮੇਂ ਡਰਾਈਵਰ 'ਤੇ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ, ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਵੀ ਪੁੱਛਗਿੱਛ ਜਾਰੀ ਰੱਖੀ ਜਾਵੇਗੀ।" ਡਰਾਈਵਰ ਦੇ ਵਕੀਲ ਮਾਰਟਿਨ ਅਮਾਦ ਨੇ ਕਿਹਾ ਕਿ ਉਸਦਾ ਮੁਵੱਕਿਲ ਇੱਕ ਪਰਿਵਾਰਕ ਵਿਅਕਤੀ ਸੀ, ਜਿਸਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਸੀ ਅਤੇ ਟੱਕਰ ਤੋਂ ਬਾਅਦ ਉਸ ਦੇ ਖੂਨ ਵਿਚ ਅਲਕੋਹਲ ਦੀ ਰਿਪੋਰਟ ਨੈਗੇਟਿਵ ਆਈ ਸੀ। ਅਮਾਦ ਨੇ ਇੱਕ ਬਿਆਨ ਵਿੱਚ ਕਿਹਾ, "ਉਹ ਬਹੁਤ ਦੁਖੀ ਹੈ ਅਤੇ ਪੀੜਤਾਂ ਦੇ ਪਰਿਵਾਰਾਂ, ਦੋਸਤਾਂ ਅਤੇ ਡੇਲਸਫੋਰਡ ਭਾਈਚਾਰੇ ਪ੍ਰਤੀ ਬਹੁਤ ਹਮਦਰਦੀ ਮਹਿਸੂਸ ਕਰਦਾ ਹੈ,"। ਅਮਾਦ ਨੇ ਬਿਆਨ ਵਿੱਚ ਅੱਗੇ ਕਿਹਾ, ਉਸ ਦਾ ਮੁਵੱਕਿਲ ਇੱਕ ਇਨਸੁਲਿਨ-ਨਿਰਭਰ ਸ਼ੂਗਰ ਰੋਗੀ ਹੈ, ਜਿਸ ਨੂੰ ਮੌਕੇ 'ਤੇ ਪੈਰਾਮੈਡਿਕਸ ਤੋਂ ਤੁਰੰਤ ਇਲਾਜ ਦੀ ਲੋੜ ਹੈ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਟਰਾਲੇ ਨੇ ਰਿਕਸ਼ਾ ਨੂੰ ਦਰੜਿਆ, 7 ਲੋਕਾਂ ਦੀ ਦਰਦਨਾਕ ਮੌਤ

ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿਚ ਭਾਰਤੀ ਮੂਲ ਦੇ ਵਿਵੇਕ ਭਾਟੀਆ (38), ਉਸਦਾ ਬੇਟਾ ਵਿਹਾਨ (11), ਪ੍ਰਤਿਭਾ ਸ਼ਰਮਾ (44), ਉਸਦੀ ਧੀ, ਅਨਵੀ (ਨੌਂ), ਅਤੇ ਸਾਥੀ ਜਤਿਨ ਚੁੱਘ (30) ਦੀ ਮੌਤ ਹੋ ਗਈ, ਜਦੋਂ ਇੱਕ ਐਸਯੂਵੀ ਨੇ ਸੜਕ 'ਤੇ ਸਾਹਮਣੇ ਵਾਲੇ ਰਾਇਲ ਡੇਲਸਫੋਰਡ ਹੋਟਲ ਦੇ ਲਾਅਨ ਵਿੱਚ ਬੈਠੇ ਗਾਹਕਾਂ ਨੂੰ ਟੱਕਰ ਮਾਰ ਦਿੱਤੀ। ਭਾਟੀਆ ਦੀ ਪਤਨੀ ਰੁਚੀ (36), ਛੋਟਾ ਬੇਟਾ ਅਬੀਰ (ਛੇ) ਅਤੇ ਇੱਕ 11 ਮਹੀਨੇ ਦੇ ਬੱਚੇ ਸਮੇਤ ਪੰਜ ਹੋਰ ਲੋਕ ਜ਼ਖ਼ਮੀਆਂ ਦਾ ਹਸਪਤਾਲ ਵਿੱਚ ਜੇਰੇ ਇਲਾਜ ਹਨ। ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵਿਕਟੋਰੀਆ ਪੁਲਸ ਦੇ ਮੁੱਖ ਕਮਿਸ਼ਨਰ ਸ਼ੇਨ ਪੈਟਨ ਨੇ ਕਿਹਾ ਕਿ ਪੀੜਤ ਸਾਰੇ ਇਲਾਕੇ ਵਿੱਚ ਸੈਲਾਨੀ ਸਨ ਅਤੇ ਉਨ੍ਹਾਂ ਨੇ ਘਟਨਾ ਨੂੰ "ਤ੍ਰਾਸਦੀ" ਦੱਸਿਆ। ਇਸ ਦੌਰਾ ਵਿੰਡਹੈਮ ਸਿਟੀ ਕੌਂਸਲ ਦੁਆਰਾ ਇੱਕ ਮੋਮਬੱਤੀ ਜਗਾਈ ਗਈ, ਜਿੱਥੇ ਬਹੁਤ ਸਾਰੇ ਭਾਰਤੀਆਂ ਸਮੇਤ ਭਾਈਚਾਰੇ ਦੇ ਮੈਂਬਰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਮਰਥਨ ਕਰਨ ਲਈ ਇਕੱਠੇ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।   

Vandana

This news is Content Editor Vandana