ਭਾਰਤ ਤੋਂ ਆਸਟਰੇਲੀਆ ਜਾਣ ਵਾਲੇ ਲੋਕਾਂ ਦਾ ਨੋਟਬੰਦੀ ਵੀ ਨਾ ਰੋਕ ਸਕੀ ਰਾਹ

05/17/2017 6:08:39 PM

ਮੈਲਬੌਰਨ— ਨੋਟਬੰਦੀ ਦਾ ਅਸਰ ਆਸਟਰੇਲੀਆ ਆਉਣ ਵਾਲੇ ਭਾਰਤੀਆਂ ਸੈਲਾਨੀਆਂ ''ਤੇ ਨਹੀਂ ਪਿਆ ਅਤੇ ਬੀਤੇ ਸਾਲ ਦਸੰਬਰ ਮਹੀਨੇ ''ਚ ਲਗਭਗ 29,500 ਭਾਰਤੀ ਆਸਟਰੇਲੀਆ ਆਏ। ਇਹ ਹੁਣ ਤੱਕ ਕਿਸੇ ਵੀ ਇਕ ਮਹੀਨੇ ਦੀ ਸਭ ਤੋਂ ਵੱਡੀ ਗਿਣਤੀ ਰਹੀ। ਆਸਟਰੇਲੀਆ ਦੇ ਸੈਰ-ਸਪਾਟਾ ਵਿਭਾਗ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਆਸਟਰੇਲੀਆ ਆਉਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਦਸੰਬਰ ਮਹੀਨੇ ''ਚ 29,500 ਰਹੀ। ਵਿਭਾਗ ਦੇ ਖੇਤਰੀ ਮੈਨੇਜਰ ਨਿਸ਼ਾਂਤ ਕਾਸ਼ੀਕਰ ਨੇ ਕਿਹਾ, ''''ਸਾਨੂੰ ਨੋਟਬੰਦੀ ਤੋਂ ਬਾਅਦ ਸੈਲਾਨੀਆਂ ਦੇ ਆਉਣ ''ਤੇ ਕੋਈ ਖਾਸ ਅਸਰ ਪੈਂਦਾ ਨਹੀਂ ਦਿੱਸ ਰਿਹਾ ਹੈ।'''' ਉਨ੍ਹਾਂ ਨੇ ਕਿਹਾ ਕਿ ਇਸ ਸਾਲ ਅਪ੍ਰੈਲ ਅਤੇ ਮਈ ਮਹੀਨੇ ''ਚ ਵੀ ਸੈਲਾਨੀਆਂ ਦੀ ਗਿਣਤੀ ਚੰਗੀ ਦਿੱਸ ਰਹੀ ਹੈ। ਆਸਟਰੇਲੀਆ ਵਿਚ ਭਾਰਤੀ ਸੈਲਾਨੀਆਂ ਦੀ ਗਿਣਤੀ ਪਿਛਲੇ ਸਾਲ ਨਵੰਬਰ ''ਚ 23,600 ਰਹੀ। ਉੱਥੇ ਹੀ ਇਸ ਸਾਲ ਜਨਵਰੀ, ਫਰਵਰੀ, ਮਾਰਚ ''ਚ 17900, 25800 ਅਤੇ 24100 ਰਹੀ। ਨਿਸ਼ਾਂਤ ਨੇ ਕਿਹਾ ਕਿ ਆਸਟਰੇਲੀਆਈ ਹਾਈ ਕਮਿਸ਼ਨ ਪਹਿਲਾਂ ਹੀ ਦੱਸ ਚੁੱਕਾ ਹੈ ਕਿ ਇਸ ਸਾਲ ਪਹਿਲੀ ਤਿਮਾਹੀ ''ਚ ਸੈਲਾਨੀ ਵੀਜ਼ਾ ਬੇਨਤੀਆਂ ''ਚ 30 ਫੀਸਦੀ ਤੋਂ ਵਧ ਵਾਧਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ 8 ਨਵੰਬਰ ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ 500 ਅਤੇ 1000 ਰੁਪਏ ਦੇ ਮੌਜੂਦਾ ਨੋਟਾਂ ਬੰਦ ਕਰ ਦਿੱਤ ਗਏ ਸਨ। ਭਾਰਤ ਸਰਕਾਰ ਵਲੋਂ ਇਸ ਦੀ ਥਾਂ ''ਤੇ ਨਵੇਂ ਨੋਟ ਜਾਰੀ ਕੀਤੇ ਗਏ।

Tanu

This news is News Editor Tanu