ਨੇਪਾਲ ''ਚ ਮੀਂਹ ਨਾਲ ਸਬੰਧਿਤ ਘਟਨਾਵਾਂ ''ਚ 9 ਲੋਕਾਂ ਦੀ ਮੌਤ

09/03/2021 9:13:08 PM

ਕਾਠਮੰਡੂ-ਨੇਪਾਲ 'ਚ ਮੀਂਹ ਨਾਲ ਸੰਬੰਧਿਤ ਘਟਨਾਵਾਂ 'ਚ ਘਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ ਮੌਸਮ ਵਿਭਾਗ ਨੇ ਪੂਰੇ ਹਫਤੇ ਦੌਰਾਨ ਮੀਂਹ ਦਾ ਅਨੁਮਾਨ ਜਤਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡਾਂਗ ਜ਼ਿਲ੍ਹੇ 'ਚ ਵੀਰਵਾਰ ਰਾਤ ਇਕ ਨਿੱਜੀ ਕਾਰ ਦੇ ਹੜ੍ਹ ਦੇ ਪਾਣੀ 'ਚ ਵਹਿ ਜਾਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਕਾਸਕੀ ਜ਼ਿਲ੍ਹੇ ਦੀ ਪੋਖਰਾ ਨਗਰ ਪਾਲਿਕਾ 'ਚ ਜ਼ਮੀਨ ਖਿਸਕਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਦੇ ਲਾਪਤਾ ਹੋਣ ਦੀ ਖਬਰ ਹੈ।

ਇਹ ਵੀ ਪੜ੍ਹੋ : ਤਾਲਿਬਾਨ ਨੇ ਘਰੇਲੂ ਉਡਾਣਾਂ ਨੂੰ ਦਿੱਤੀ ਮਨਜ਼ੂਰੀ, ਅੱਜ ਤੋਂ ਹਵਾਈ ਯਾਤਰਾ ਕਰ ਸਕਣਗੇ ਅਫਗਾਨੀ ਨਾਗਰਿਕ

ਪੰਜ ਲੋਕ ਜ਼ਖਮੀ ਹੋ ਗਏ ਹਨ। ਨੇਪਾਲ 'ਚ ਪਿਛਲੇ ਇਕ ਹਫਤੇ 'ਚ ਭਾਰੀ ਮੀਂਹ ਪਿਆ ਹੈ। ਬੀਤੇ 24 ਘੰਟਿਆਂ 'ਚ ਪੋਖਰਾ 'ਚ 274 ਮਿਮੀ ਮੀਂਹ ਪਿਆ। ਇਸ ਦੌਰਾਨ ਲੁਮਲੇ 'ਚ 139 ਮਿਮੀ ਮੀਂਹ ਪਿਆ ਹੈ। ਨੇਪਾਲ ਦੀ ਫੌਜ, ਹਥਿਆਰਬੰਦ ਪੁਲਸ ਅਤੇ ਸਵੈਇੱਛਕ ਸੰਗਠਨਾਂ ਨੇ ਭਾਲ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਨੇਪਾਲ ਦੇ ਜਲ ਵਿਗਿਆਨ ਅਤੇ ਮੌਸਮ ਵਿਭਾਗ ਨੇ ਕਈ ਖੇਤਰਾਂ 'ਚ ਹਲਕੇ ਤੋਂ ਮੱਧ ਮੀਂਹ ਹੋਣ ਦਾ ਅਨੁਮਾਨ ਜਤਾਇਆ ਹੈ ਜਦਕਿ ਕੁਝ ਥਾਵਾਂ 'ਤੇ ਗਰਜ਼ ਨਾਲ ਭਾਰੀ ਮੀਂਹ ਅਤੇ ਆਸਮਾਨੀ ਬਿਜਲੀ ਡਿੱਗਣ ਦਾ ਖਦਸ਼ਾ ਜਤਾਇਆ ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ ਹੜ੍ਹਾਂ ਨੇ ਮਚਾਈ ਤਬਾਹੀ, ਹੋਈਆਂ ਦਰਜਨਾਂ ਮੌਤਾਂ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar