ਸੂਡਾਨ ''ਚ ਹਮਲੇ ਦੌਰਾਨ 9 ਲੋਕਾਂ ਦੀ ਮੌਤ, 18 ਜ਼ਖਮੀ

07/14/2020 11:32:59 PM

ਮਾਸਕੋ- ਸੂਡਾਨ ਦੇ ਦਾਰਫੁਰ ਸੂਬੇ ਵਿਚ ਇਕ ਹਮਲੇ ਵਿਚ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਤੇ 18 ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਲ-ਸੂਡਾਨੀ ਅਖਬਾਰ ਦੀ ਰਿਪੋਰਟ ਮੁਤਾਬਕ ਸੂਬੇ ਦੇ ਨਿਵਾਸੀਆਂ ਨੇ ਦੱਸਿਆ ਕਿ ਹਮਲਾ ਉਸ ਕੈਂਪ 'ਤੇ ਕੀਤਾ ਗਿਆ ਸੀ ਜੋ ਕੁਟੁਮ ਸ਼ਹਿਰ ਦੇ ਪੱਛਮ ਵਿਚ 16 ਕਿਲੋਮੀਟਰ ਦੂਰ ਬੇਘਰ ਲੋਕਾਂ ਲਈ ਬਣਾਇਆ ਗਿਆ ਹੈ। 

ਅਖਬਾਰ ਮੁਤਾਬਕ ਯੂਨਾਈਟਿਡ ਨੇਸ਼ਨਸ-ਅਫਰੀਕਨ ਯੂਨੀਅਨ ਹਾਈਬ੍ਰਿਡ ਆਪ੍ਰੇਸ਼ਨ ਇਨ ਦਾਰਫੁਰ (ਯੂ.ਐੱਨ.ਏ.ਐੱਮ.ਆਈ.ਡੀ.) ਦੇ ਮੈਂਬਰ ਹਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ। ਦਾਰਫੁਰ ਵਿਚ 1980 ਦੇ ਦਹਾਕੇ ਤੋਂ ਹੀ ਵੱਖ-ਵੱਖ ਭਾਈਚਾਰਿਆਂ ਦੇ ਵਿਚਾਲੇ ਸੰਘਰਸ਼ ਹੋ ਰਹੇ ਹਨ। ਇਹ ਸੰਘਰਸ਼ 2003 ਵਿਚ ਉਸ ਵੇਲੇ ਹੋਰ ਵਧ ਗਿਆ ਜਦੋਂ ਵਿਧਰੋਹੀ ਸਮੂਹਾਂ ਨੇ ਸੂਡਾਨ ਦੇ ਤੱਤਕਾਲੀ ਰਾਸ਼ਟਰਪਤੀ ਉਮਰ ਬਸ਼ੀਰ ਦੀ ਸਰਕਾਰ ਨੂੰ ਡੇਗਣ ਦੇ ਲਈ ਮੁਹਿੰਮ ਸ਼ੁਰੂ ਕੀਤੀ ਸੀ। ਸੰਯੁਕਤ ਰਾਸ਼ਟਰ ਦੇ ਅੰਦਾਜੇ ਮੁਤਾਬਕ ਸੂਡਾਨ ਵਿਚ ਸੰਘਰਸ਼ ਦੇ ਕਾਰਣ ਹੁਣ ਤੱਕ ਤਕਰੀਬਨ 3 ਲੱਖ ਲੋਕ ਮਾਰੇ ਗਏ ਹਨ ਤੇ 30 ਲੱਖ ਲੋਕ ਬੇਘਰ ਹੋਏ ਹਨ।

Baljit Singh

This news is Content Editor Baljit Singh