ਲਗਾਤਾਰ 4 ਦਿਨ ਤੱਕ ਬਣਾਇਆ ਖਾਣਾ, ਹੁਣ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋਇਆ ਨਾਮ

06/14/2023 3:53:58 PM

ਲਾਗੋਸ: ਲੋਕ ਅਕਸਰ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਉਣ ਲਈ ਨਵੇਂ ਅਤੇ ਅਨੋਖੇ ਕਾਰਨਾਮੇ ਕਰਨ ਦੀ ਕੋੋਸ਼ਿਸ਼ ਕਰਦੇ ਰਹਿੰਦੇ ਹਨ। ਤਾਜ਼ਾ ਮਾਮਲਾ ਨਾਈਜੀਰੀਅਨ ਸ਼ੈੱਫ ਹਿਲਡਾ ਇਫਿਓਂਗ ਬੇਸੀ ਦਾ ਸਾਹਮਣੇ ਆਇਆ ਹੈ, ਜਿਸ ਨੇ ਬਿਨਾਂ ਰੁਕੇ 93 ਘੰਟੇ 11 ਮਿੰਟ ਤੱਕ ਲਗਾਤਾਰ ਖਾਣਾ ਬਣਾਉਣ ਦਾ ਦਾਅਵਾ ਕੀਤਾ। ਇਸ ਮੈਰਾਥਨ ਕੁਕਿੰਗ ਤੋਂ ਬਾਅਦ ਸਭ ਤੋਂ ਲੰਬੇ ਸੋਲੋ ਕੁਕਿੰਗ ਸੈਸ਼ਨ ਲਈ ਗਿਨੀਜ਼ ਵਰਲਡ ਰਿਕਾਰਡ ਵਿੱਚ ਨਾਮ ਦਰਜ ਕਰਵਾਉਣ ਲਈ ਮੰਗਲਵਾਰ ਨੂੰ ਸੰਗਠਨ ਦੁਆਰਾ ਉਸ ਦੇ ਨਾਮ ਦੀ ਪੁਸ਼ਟੀ ਕੀਤੀ ਗਈ। ਇਹ ਪ੍ਰੋਗਰਾਮ ਲਾਗੋਸ ਸਟੇਟ, ਨਾਈਜੀਰੀਆ ਦੇ ਲੇਕੀ (ਅਮੋਰ ਗਾਰਡਨ) ਵਿਖੇ ਆਯੋਜਿਤ ਕੀਤਾ ਗਿਆ ਸੀ।

ਰਿਕਾਰਡ ਸਥਾਪਤ ਕਰਨ ਦੀ ਪੁਸ਼ਟੀ ਕਰਦੇ ਹੋਏ ਗਿਨੀਜ਼ ਵਰਲਡ ਰਿਕਾਰਡਸ ਨੇ ਇੱਕ ਬਿਆਨ ਵਿੱਚ ਕਿਹਾ ਕਿ "ਸਾਰੇ ਸਬੂਤਾਂ ਦੀ ਡੂੰਘਾਈ ਨਾਲ ਸਮੀਖਿਆ ਕਰਨ ਤੋਂ ਬਾਅਦ ਗਿਨੀਜ਼ ਵਰਲਡ ਰਿਕਾਰਡ ਹੁਣ ਪੁਸ਼ਟੀ ਕਰ ਸਕਦਾ ਹੈ ਕਿ ਹਿਲਡਾ ਬੇਸੀ ਨੇ ਅਧਿਕਾਰਤ ਤੌਰ 'ਤੇ ਸਭ ਤੋਂ ਲੰਮੀ ਕੁਕਿੰਗ ਮੈਰਾਥਨ (ਵਿਅਕਤੀਗਤ) ਦਾ ਰਿਕਾਰਡ ਕਾਇਮ ਕੀਤਾ ਹੈ।"

ਭਾਰਤੀ ਸ਼ੈੱਫ ਦਾ ਤੋੜਿਆ ਰਿਕਾਰਡ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤੀ ਸ਼ੈੱਫ ਲਤਾ ਟੰਡਨ ਦੇ ਨਾਂ ਸੀ, ਜਿਨ੍ਹਾਂ ਨੇ 2019 'ਚ ਲੰਡਨ 'ਚ ਆਯੋਜਿਤ ਇਕ ਪ੍ਰੋਗਰਾਮ 'ਚ 87 ਘੰਟੇ 46 ਮਿੰਟ ਤੱਕ ਲਗਾਤਾਰ ਖਾਣਾ ਬਣਾ ਕੇ ਰਿਕਾਰਡ ਬਣਾਇਆ ਸੀ। ਹੁਣ ਇਹ ਰਿਕਾਰਡ ਨਾਈਜੀਰੀਅਨ ਸ਼ੈੱਫ ਹਿਲਡਾ ਬੇਸੀ ਨੇ ਆਪਣੇ ਨਾਮ ਕਰ ਲਿਆ ਹੈ।ਨਿਊਜ਼ ਏਜੰਸੀ ਏਐਫਪੀ ਮੁਤਾਬਕ 26 ਸਾਲਾ ਹਿਲਡਾ ਬੇਸੀ ਨੇ ਕੁਕਿੰਗ ਰਿਕਾਰਡ ਬਣਾਉਣ ਲਈ ਲਗਾਤਾਰ 4 ਦਿਨ ਤੱਕ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਲਈ ਪਿਛਲੇ ਮਹੀਨੇ ਜਿਮ ਵਿੱਚ ਸਿਖਲਾਈ ਲਈ ਸੀ। ਉਸਨੇ ਕਿਹਾ ਕਿ ਉਸਦੀ 11-15 ਮਈ ਦੀ ਕੋਸ਼ਿਸ਼ ਨਾਈਜੀਰੀਅਨ ਪਕਵਾਨਾਂ ਨੂੰ ਨਕਸ਼ੇ 'ਤੇ ਪਾਉਣ" ਵਿੱਚ ਮਦਦ ਕਰਨ ਲਈ ਸੀ।

ਨਾਈਜੀਰੀਅਨ ਪਕਵਾਨਾਂ ਨੂੰ ਦੁਨੀਆ ਭਰ ਵਿੱਚ ਪ੍ਰਮੋਟ ਕਰਨ ਦੀ ਕੋਸ਼ਿਸ਼

ਬੇਸੀ ਨੇ ਪੱਤਰਕਾਰਾਂ ਨੂੰ ਕਿਹਾ ਕਿ 'ਉਹ ਚਾਹੁੰਦੀ ਹੈ ਕਿ ਨਾਈਜੀਰੀਅਨ ਪਕਵਾਨਾਂ ਨੂੰ ਦੁਨੀਆ ਭਰ ਵਿੱਚ ਪ੍ਰਮੋਟ ਕੀਤਾ ਜਾਵੇ। ਇਸ ਦੇ ਇਲਾਵਾ ਤੁਸੀਂ ਜਾਣਦੇ ਹੋ, ਮੈਂ ਇੱਕ ਅਮਰੀਕੀ ਘਰ ਵਿੱਚ Egusi ਸੂਪ ਬਣਾਉਣਾ ਇੱਕ ਆਮ ਚੀਜ਼ ਵਾਂਗ ਬਣਾਉਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਤੁਸੀਂ ਕਿਸੇ ਵੀ ਸੁਪਰਮਾਰਕੀਟ ਵਿੱਚ ਜਾਓ ਅਤੇ ਨਾਈਜੀਰੀਅਨ ਸਮੱਗਰੀ ਲੱਭੋ। ਬੇਸੀ ਦੇ ਰਿਕਾਰਡ ਯਤਨਾਂ ਨੇ ਉਸ ਸਮੇਂ ਆਪਣੇ ਦੇਸ਼ ਦਾ ਧਿਆਨ ਖਿੱਚਿਆ ਹੈ ਜਦੋਂ ਨਾਈਜੀਰੀਅਨ ਉੱਚ ਮਹਿੰਗਾਈ, ਈਂਧਨ ਦੀ ਕਮੀ ਅਤੇ ਹੋਰ ਆਰਥਿਕ ਸੰਘਰਸ਼ਾਂ ਨਾਲ ਜੂਝ ਰਹੇ ਹਨ। ਜਦੋਂ ਕਿ ਉਹ ਲਾਗੋਸ ਦੀਆਂ ਕਈ ਹਾਈ ਪ੍ਰੋਫਾਈਲ ਸ਼ਖਸੀਅਤਾਂ ਲਈ ਖਾਣਾ ਬਣਾ ਰਹੀ ਸੀ। ਹਿਲਡਾ ਬੇਸੀ ਨੇ ਹਾਈ ਪ੍ਰੋਫਾਈਲ ਮਹਿਮਾਨਾਂ ਵਿਚ ਰਾਜ ਦੇ ਰਾਜਪਾਲ, ਦੇਸ਼ ਦੇ ਤਤਕਾਲੀ ਉਪ ਪ੍ਰਧਾਨ ਅਤੇ ਨਾਈਜੀਰੀਅਨ ਅਫਰੋਬੀਟਸ ਸੰਗੀਤ ਸਟਾਰ ਟਿਵਾ ਸੇਵੇਜ ਸਮੇਤ ਕਈ ਸ਼ਖਸੀਅਤਾਂ ਦਾ ਜ਼ਿਕਰ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਨਾਈਜੀਰੀਆ ਦੀ ਹਵਾਈ ਸੈਨਾ ਦੀ ਵੱਡੀ ਕਾਰਵਾਈ, ਬੋਕੋ ਹਰਮ ਦੇ 100 ਅੱਤਵਾਦੀਆਂ ਨੂੰ ਕੀਤਾ ਢੇਰ

ਪਹਿਲਾਂ ਜਿੱਤਿਆ ਇਹ ਮੁਕਾਬਲਾ

ਇਹ ਬੇਸੀ ਦੀ ਪਹਿਲੀ ਸਫਲਤਾ ਨਹੀਂ ਹੈ। ਉਸਨੇ ਪਹਿਲਾਂ ਟੈਲੀਵਿਜ਼ਨ ਕੁਕਿੰਗ ਸ਼ੋਅ ਦੀ ਮੇਜ਼ਬਾਨੀ ਕੀਤੀ ਹੈ ਅਤੇ ਮਸਾਲੇਦਾਰ ਜੌਲੋਫ ਚਾਵਲ ਦੀ ਆਪਣੀ ਪੱਛਮੀ ਅਫ਼ਰੀਕੀ ਕਲਾਸਿਕ ਡਿਸ਼ ਲਈ ਇੱਕ ਖੇਤਰੀ ਕੁੱਕ-ਆਫ ਮੁਕਾਬਲਾ ਜਿੱਤਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana