ਨਾਈਜੀਰੀਆ 'ਚ ਕਿਸ਼ਤੀ ਪਲਟਣ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ 26 ਲੋਕਾਂ ਦੀ ਮੌਤ

04/14/2022 10:18:20 AM

ਅਬੁਜਾ (ਏਜੰਸੀ)- ਨਾਈਜੀਰੀਆ ਦੇ ਸ਼ਹਿਰ ਸੋਕੋਤੋ ਵਿਚ ਵਾਪਰੇ ਇਕ ਕਿਸ਼ਤੀ ਹਾਦਸੇ ਵਿਚ 21 ਔਰਤਾਂ ਸਮੇਤ 5 ਬੱਚਿਆਂ ਦੀ ਮੌਤ ਹੋ ਗਈ ਹੈ। ਸਥਾਨਕ ਪ੍ਰਸ਼ਾਸਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਏਜੰਸੀ ਫਰਾਂਸ ਪ੍ਰੈਸ ਨੇ ਸਥਾਨਕ ਪ੍ਰਸ਼ਾਸਨ ਦੇ ਇਕ ਬੁਲਾਰੇ ਅਲੀਯੂ ਦੰਤਾਨੀ ਦੇ ਦਿੱਤੇ ਬਿਆਨ ਦੇ ਹਵਾਲੇ ਤੋਂ ਆਪਣੀ ਰਿਪੋਰਟ ਵਿਚ ਦੱਸਿਆ ਹੈ, 'ਇੱਥੇ ਦੇ ਗੋਤਾਖੋਰਾਂ ਨੇ 26 ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ, ਜਿਨ੍ਹਾਂ ਵਿਚ 21 ਔਰਤਾਂ ਅਤੇ 5 ਬੱਚੇ ਹਨ।'

ਇਹ ਵੀ ਪੜ੍ਹੋ: ਕੁਰਸੀ ਜਾਣ ਮਗਰੋਂ ਮੁੜ ਮੁਸੀਬਤ 'ਚ ਇਮਰਾਨ ਖ਼ਾਨ, ਇਸ ਮਾਮਲੇ 'ਚ ਜਾਂਚ ਸ਼ੁਰੂ

ਦੰਤਾਨੀ ਨੇ ਜਾਣਕਾਰੀ ਦਿੱਤੀ ਕਿ ਮੰਗਲਵਾਰ ਦੀ ਸ਼ਾਮ ਨੂੰ ਇਹ ਕਿਸ਼ਤੀ ਸ਼ਗਰੀ ਨਦੀ ਵਿਚ ਪਲਟ ਗਈ। ਕਿਸ਼ਤੀ ਵਿਚ ਕਿੰਨੇ ਲੋਕ ਮੌਜੂਦ ਸਨ, ਇਸ ਬਾਰੇ ਵਿਚ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਬਚਾਅ ਮੁਹਿੰਮ ਜਾਰੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੁਣੇ ਦਾ 7 ਸਾਲਾ ਅਦਵੈਤ ਲੰਡਨ 'ਚ ਆਪਣੀ ਕਲਾ ਦਾ ਜੌਹਰ ਦਿਖਾਉਣ ਲਈ ਤਿਆਰ

 

cherry

This news is Content Editor cherry